ਤਾਂਤਰਿਕ ਦੇ ਕਹਿਣ ''ਤੇ ਬੇਟੀਆਂ ਦੇ ਉੱਪਰ ਸੌਂ ਗਈ ਔਰਤ, ਦਮ ਘੁੱਟਣ ਨਾਲ ਦੋਹਾਂ ਦੀ ਮੌਤ

Sunday, Feb 25, 2018 - 01:32 PM (IST)

ਨਵੀਂ ਦਿੱਲੀ— ਪੱਛਮੀ ਦਿੱਲੀ ਦੇ ਮੋਤੀ ਨਗਰ ਦੇ ਜਖੀਰਾ ਚਾਰਾ ਮੰਡੀ ਇਲਾਕੇ 'ਚ ਤੰਤਰ-ਮੰਤਰ ਦੇ ਚੱਕਰ 'ਚ ਇਕ ਔਰਤ ਨੇ ਆਪਣੀਆਂ 2 ਬੇਟੀਆਂ ਦੀ ਜਾਨ ਲੈ ਲਈ। ਘਟਨਾ 20 ਫਰਵਰੀ ਦੀ ਹੈ। ਤਾਂਤਰਿਕ ਦੇ ਕਹਿਣ 'ਤੇ 36 ਸਾਲਾ ਸੁਮਨ ਆਪਣੀਆਂ 2 ਬੇਟੀਆਂ ਨੰਦਨੀ (5) ਅਤੇ ਆਕਾਂਸ਼ਾ (6 ਮਹੀਨੇ) ਦੇ ਉੱਪਰ ਸੌਂ ਗਈ। ਦੋਹਾਂ ਬੱਚੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਔਰਤ ਦੀ ਤੀਜੀ ਬੇਟੀ ਪਿਤਾ ਨਾਲ ਸੌਂ ਰਹੀ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ।
ਗੋਰਖਪੁਰ ਦੇ ਰਹਿਣ ਵਾਲੇ ਪਰਿਵਾਰ 'ਚ ਪਤੀ-ਪਤਨੀ ਅਤੇ ਉਨ੍ਹਾਂ ਦੀਆਂ ਤਿੰਨ ਬੇਟੀਆਂ ਸਨ। ਇਹ ਪਰਿਵਾਰ 10 ਮਹੀਨੇ ਤੋਂ ਚਾਰਾ ਮੰਡੀ ਇਲਾਕੇ 'ਚ ਕਿਰਾਏ 'ਤੇ ਰਹਿ ਰਿਹਾ ਸੀ। ਦੋਸ਼ੀ ਔਰਤ ਦਾ ਪਤੀ ਏ.ਸੀ. ਸਹੀ ਕਰਨ ਦਾ ਕੰਮ ਕਰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ ਬੱਚੀਆਂ ਦੀ ਸਿਹਤ ਖਰਾਬ ਰਹਿੰਦੀ ਸੀ, ਡਾਕਟਰ ਕੋਲ ਜਾਣ ਦੀ ਬਜਾਏ ਪਤੀ-ਪਤਨੀ ਤੰਤਰ-ਮੰਤਰ ਦੇ ਚੱਕਰ 'ਚ ਫੱਸ ਗਏ। ਪੁਲਸ ਦਾ ਕਹਿਣਾ ਹੈ ਕਿ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਇਸ ਲਈ ਮੈਂਟਲ ਹਸਪਤਾਲ 'ਚ ਉਸ ਦਾ ਇਲਾਜ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਲਾਜ ਖਤਮ ਹੋਣ ਤੋਂ ਬਾਅਦ ਦੋਸ਼ੀ ਔਰਤ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੁਆਂਢੀਆਂ ਦਾ ਕਹਿਣਾ ਹੈ ਕਿ ਕੋਈ ਤਾਂਤਰਿਕ ਹਮੇਸ਼ਾ ਉਨ੍ਹਾਂ ਦੇ ਘਰ ਆਇਆ ਕਰਦਾ ਸੀ।


Related News