ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ਖੁੱਲ੍ਹਣਗੀਆਂ, ਸੈਲਾਨੀਆਂ ਨੂੰ ਸ਼ਰਤ ਮੁਤਾਬਕ ਆਉਣ ਦੀ ਆਗਿਆ
Friday, Jul 03, 2020 - 10:21 PM (IST)
ਸ਼ਿਮਲਾ (ਕੁਲਦੀਪ) : ਅਨਲਾਕ-ਟੂ ਵਿਚ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ਖੋਲ੍ਹਣ ਦੀ ਸ਼ਰਤ ਆਗਿਆ ਦਿੱਤੀ ਗਈ ਹੈ। ਇਸ ਦੇ ਤਹਿਤ ਹੁਣ ਅੰਤਰਰਾਜੀ ਆਵਾਜਾਈ ਦੇ ਲਈ ਈ-ਪਾਸ ਸਾਫਟਵੇਅਰ 'ਤੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਤੋਂ ਬਾਅਦ ਲੋਕਾਂ ਦੀ ਆਵਾਜਾਈ ਹੋ ਸਕੇਗੀ। ਸਰਕਾਰੀ ਨਿਰਦੇਸ਼ਾਂ ਦੇ ਅਨੁਸਾਰ ਹਿਮਾਚਲ ਪ੍ਰਦੇਸ਼ 'ਚ ਆਉਣ ਵਾਲੇ ਦਿਨਾਂ ਵਿਚ ਸੈਲਾਨੀਆਂ ਨੂੰ ਆਉਣ ਦੀ ਆਗਿਆ ਹੋਵੇਗੀ। ਇਸ ਦੇ ਲਈ ਹਿਮਾਚਲ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਇੱਥੇ ਦੇ ਹੋਟਲਾਂ ਵਿਚ ਰੁੱਕਣ ਦੇ ਲਈ ਘੱਟ ਤੋਂ ਘੱਟ 5 ਦਿਨ ਬੁਕਿੰਗ ਕਰਵਾਉਣੀ ਹੋਵੇਗੀ। ਹਿਮਾਚਲ ਆਉਣ 'ਤੇ 72 ਘੰਟੇ ਪਹਿਲਾਂ ਸੈਲਾਨੀਆਂ ਨੂੰ ਰਜਿਸਟ੍ਰੇਸ਼ਨ ਲੈਬ 'ਚ ਕੋਵਿਡ-19 ਟੈਸਟ ਕਵਾਉਣਾ ਹੋਵੇਗਾ ਤੇ ਰਿਪੋਰਟ ਨੈਗੇਟਿਵ ਆਉਣ 'ਕੇ ਉਸਨੂੰ ਪ੍ਰਵੇਸ਼ ਦੀ ਆਗਿਆ ਮਿਲੇਗੀ। ਬੀਤੇ ਦਿਨ ਪ੍ਰਦੇਸ਼ ਸਰਕਾਰ ਦੇ ਨਾਲ ਹੋਈ ਹੋਟਲ ਐਸੋਸੀਏਸ਼ਨ ਦੀ ਬੈਠਕ 'ਚ ਇਹ ਮੰਗ ਕੀਤੀ ਗਈ ਸੀ।
ਸਰਕਾਰ ਵਲੋਂ ਜਾਰੀ ਨਵੀਂ ਗਾਈਡਲਾਈਨ ਵਿਚ ਪ੍ਰਦੇਸ਼ 'ਚ ਧਾਰਮਿਕ ਸਥਾਨ ਖੋਲ੍ਹਣ ਦੀ ਆਗਿਆ ਦਿੱਤੀ ਹਈ ਹੈ ਪਰ ਇਸ ਦੇ ਲਈ ਭਾਸ਼ਾ ਅਤੇ ਸਭਿਆਚਾਰ ਵਿਭਾਗ ਦੀ ਐੱਸ. ਓ. ਪੀ. ਦਾ ਇੰਤਜ਼ਾਰ ਕਰਨਾ ਹੋਵੇਗਾ। ਸਰਕਾਰ ਨੇ ਮੈਡੀਕਲ ਕਾਲਜ਼ਾਂ ਨੂੰ ਖੋਲ੍ਹਣ ਦਾ ਫੈਸਲਾ ਵੀ ਲਿਆ ਹੈ, ਨਾਲ ਹੀ 15 ਜੁਲਾਈ ਤੋਂ ਸਿਹਤ ਨਾਲ ਸਬੰਧਤ ਖਿਲਾਈ ਦਾ ਕੰਮ ਸ਼ੁਰੂ ਹੋ ਜਾਵੇਗਾ।