ਡਰੋਨ ਦੀ ਮਦਦ ਨਾਲ ਘੁਸਪੈਠ ਰੋਕੇਗੀ ਸਰਹੱਦੀ ਸੁਰੱਖਿਆ ਫੋਰਸ

11/05/2019 5:18:44 PM

ਗੁਹਾਟੀ— ਸਰਹੱਦੀ ਸੁਰੱਖਿਆ ਫੋਰਸ ਨੇ ਆਸਾਮ ਦੇ ਧੁਬਰੀ ਖੇਤਰ 'ਚ ਤਸਕਰੀ ਅਤੇ ਗੈਰ-ਕਾਨੂੰਨੀ ਘੁਸਪੈਠ ਰੋਕਣ ਲਈ ਹਾਲ ਹੀ 'ਚ ਇਜ਼ਰਾਇਲੀ ਰਿਮੋਟ ਸੰਚਾਲਤ ਡਰੋਨ ਅਤੇ ਥਰਮਲ ਇਮੇਜਰ ਖਰੀਦੇ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨਾਲ ਭਾਰਤ ਦੀ ਸਰਹੱਦ ਦਾ ਇਕ ਵੱਡਾ ਹਿੱਸਾ ਨਦੀ ਖੇਤਰ 'ਚੋਂ ਲੰਘਦਾ ਹੈ ਅਤੇ ਨਦੀ ਖੇਤਰ 'ਚ ਵਾੜ ਲਗਾਉਣਾ ਸੰਭਵ ਨਹੀਂ ਹੈ। ਬੀ.ਐੱਸ.ਐੱਫ. ਦੇ ਗੁਹਾਟੀ ਖੇਤਰ ਦੇ ਡਾਇਰੈਕਟਰ ਜਨਰਲ ਪੀਊਸ਼ ਮੋਰਡੀਆ ਨੇ ਕਿਹਾ ਕਿ ਰਾਤ ਅਤੇ ਦਿਨ ਦੋਵੇਂ ਸਮੇਂ ਕੰਮ ਕਰਨ 'ਚ ਸਮਰੱਥ ਕੈਮਰੇ ਨਾਲ ਲੈੱਸ ਡਰੋਨ ਧਰਤੀ ਤੋਂ 150 ਮੀਟਰ ਦੀ ਉੱਚਾਈ 'ਤੇ ਉੱਡ ਸਕਦਾ ਹੈ। ਮੋਰਡੀਆ ਨੇ ਕਿਹਾ,''ਡਰੋਨ ਪਤੰਗ ਵਾਂਗ ਉੱਡ ਕੇ ਉੱਚਾਈ ਤੋਂ ਤਸਵੀਰਾਂ ਲੈ ਸਕਦਾ ਹੈ। ਉੱਚਾਈ ਅਤੇ ਦਿਸ਼ਾ ਤੈਅ ਕਰਨ ਲਈ ਡਰੋਨ ਨਾਲ ਜੁੜੇ ਕੇਬਲ ਨੂੰ ਜ਼ਮੀਨ ਤੋਂ ਰਿਮਾਂਡ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।''

ਉਨ੍ਹਾਂ ਨੇ ਦੱਸਿਆ,''ਪਸ਼ੂਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਤ ਨੂੰ ਕੀਤੀ ਜਾਂਦੀ ਹੈ। ਨਵੇਂ ਖਰੀਦੇ ਗਏ ਡਰੋਨ ਦਿਨ 'ਚ ਸਰਹੱਦ ਦੇ ਨੇੜੇ-ਤੇੜੇ ਲੁਕੇ ਤਸਕਰਾਂ ਦੇ ਚਿੱਤਰ ਉਪਲੱਬਧ ਕਰਵਾਉਣ 'ਚ ਸਮਰੱਥ ਹੋਣਗੇ।'' ਮੋਰਡੀਆ ਨੇ ਕਿਹਾ ਕਿ ਧੁਬਰੀ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਸ਼ਰਾਰਤੀ ਤੱਤ ਹਮੇਸ਼ਾ ਨਦੀ 'ਚ ਪਾਣੀ ਦੇ ਅੰਦਰ ਲੁਕਦੇ ਹੋਏ ਦੇਸ਼ 'ਚ ਆ ਜਾਂਦੇ ਹਨ। ਅਜਿਹੇ ਘੁਸਪੈਠੀਆਂ ਨੂੰ ਰੋਕਣ ਲਈ ਬੀ.ਐੱਸ.ਐੱਫ. ਨੇ 'ਅੰਡਰ ਵਾਟਰ ਥਰਮਲ ਇਮੇਜਰ' ਲਗਾਏ ਹਨ, ਜਿਸ ਨਾਲ ਤਸਕਰਾਂ ਅਤੇ ਪਸ਼ੂਆਂ ਦੀ ਗਤੀਵਿਧੀ ਦਾ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਰਿਮੋਟ ਕੰਟਰੋਲ ਡਰੋਨ ਅਤੇ ਥਰਮਲ ਇਮੇਜਰ ਘੁਸਪੈਠੀਆਂ ਨੂੰ ਰੋਕਣ 'ਚ ਸਹੀ ਸਾਬਤ ਹੋਣਗੇ।


DIsha

Content Editor

Related News