ਹਥਿਆਰਬੰਦ ਸਰਹੱਦੀ ਫੋਰਸ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਗਰੈਜੂਏਟ ਪਾਸ ਕਰਨ ਅਪਲਾਈ

Thursday, May 02, 2024 - 12:11 PM (IST)

ਹਥਿਆਰਬੰਦ ਸਰਹੱਦੀ ਫੋਰਸ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਗਰੈਜੂਏਟ ਪਾਸ ਕਰਨ ਅਪਲਾਈ

ਨਵੀਂ ਦਿੱਲੀ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਸਸ਼ਤਰ ਸੀਮਾ ਬਲ (SSB) ਯਾਨੀ ਕਿ ਹਥਿਆਰਬੰਦ ਸਰਹੱਦੀ ਫੋਰਸ 'ਚ ਅਸਿਸਟੈਂਟ ਕਮਾਂਡੈਂਟ (ਗਰੁੱਪ ਏ) ਲਈ 42 ਅਸਾਮੀਆਂ ਦੀ ਭਰਤੀ ਕਰ ਰਿਹਾ ਹੈ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਿਰਫ਼ UPSC ਦੀ ਅਧਿਕਾਰਤ ਵੈੱਬਸਾਈਟ https://upsc.gov.in/ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ਼ 14 ਮਈ 2024  ਨਿਰਧਾਰਤ ਕੀਤੀ ਗਈ ਹੈ। 

ਅਹੁਦਿਆਂ ਦਾ ਵੇਰਵਾ

ਇਸ ਭਰਤੀ ਮੁਹਿੰਮ ਜ਼ਰੀਏ SSB 'ਚ ਕੁੱਲ 42 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਜੋ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਚਾਹੁੰਦਾ ਹੈ, ਉਹ 14 ਮਈ ਤੱਕ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।

ਯੋਗਤਾ

ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗਰੈਜੂਏਟ ਦੀ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ।

ਉਮਰ ਹੱਦ

ਜੋ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਉਮਰ ਹੱਦ 1 ਅਗਸਤ 2024 ਤੱਕ 20 ਸਾਲ ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਇੰਝ ਮਿਲੇਗੀ ਨੌਕਰੀ

ਚੋਣ ਪ੍ਰਕਿਰਿਆ ਵਿਚ ਇਕ ਲਿਖਤੀ ਟੈਸਟ, ਸਰੀਰਕ ਅਤੇ ਮੈਡੀਕਲ ਟੈਸਟ ਅਤੇ ਇੱਕ ਇੰਟਰਵਿਊ ਸ਼ਾਮਲ ਹੈ। ਉਮੀਦਵਾਰਾਂ ਨੂੰ ਕੁਝ ਸਰੀਰਕ ਅਤੇ ਡਾਕਟਰੀ ਮਿਆਰਾਂ ਨੂੰ ਪੂਰਾ ਕਰਨਾ ਹੋਵੇਗਾ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News