ਸਖ਼ਤ ਸੁਰੱਖਿਆ ਦਰਮਿਆਨ ਅੱਜ ਤੋਂ ਬਾਰਡਰ ਸੀਲ, ਜ਼ਮੀਨ ਤੋਂ ਅਸਮਾਨ ਤੱਕ ਪਹਿਰਾ ਸਖ਼ਤ

Monday, Jan 23, 2023 - 11:29 PM (IST)

ਸਖ਼ਤ ਸੁਰੱਖਿਆ ਦਰਮਿਆਨ ਅੱਜ ਤੋਂ ਬਾਰਡਰ ਸੀਲ, ਜ਼ਮੀਨ ਤੋਂ ਅਸਮਾਨ ਤੱਕ ਪਹਿਰਾ ਸਖ਼ਤ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਗਣਤੰਤਰ ਦਿਵਸ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਅੱਜ (ਮੰਗਲਵਾਰ ਰਾਤ) ਤੋਂ ਅਭੇਦ ਕਿਲੇ ਵਿੱਚ ਤਬਦੀਲ ਹੋ ਜਾਵੇਗੀ। ਰਾਜਧਾਨੀ ਦੀ ਸੁਰੱਖਿਆ ਜ਼ਮੀਨ ਅਤੇ ਆਕਾਸ਼ ਤੋਂ ਕੀਤੀ ਜਾਵੇਗੀ। ਗ੍ਰਹਿ ਮੰਤਰਾਲਾ ਅਤੇ ਫੌਜ ਦੀ ਬਣੀ ਰਣਨੀਤੀ ਤਹਿਤ 24 ਤੋਂ 26 ਜਨਵਰੀ ਤੱਕ ਸਵੇਰੇ 9 ਤੋਂ 12.30 ਵਜੇ ਤੱਕ ਰਾਜਧਾਨੀ ਦਾ 'ਆਕਾਸ਼ ਨੋ ਫਲਾਇੰਗ ਜ਼ੋਨ' ਰਹੇਗਾ, ਉਥੇ ਹੀ ਸੁਰੱਖਿਆ ਇੰਤਜ਼ਾਮ ਤਹਿਤ ਲਗਭਗ 7 ਮੈਟਰੋ ਸਟੇਸ਼ਨ ਤੈਅ ਸਮੇਂ ’ਤੇ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੇ।

ਇਹ ਵੀ ਪੜ੍ਹੋ : ਖ਼ੁਦ ਨੂੰ ਗੈਂਗਸਟਰ ਭਗਵਾਨਪੁਰੀਆ ਤੇ ਬਿਸ਼ਨੋਈ ਦਾ ਸਾਥੀ ਦੱਸ ਮੰਗ ਰਿਹਾ ਸੀ ਫਿਰੌਤੀ, ਚੜ੍ਹਿਆ ਪੁਲਸ ਅੜਿੱਕੇ

ਇਸ ਤੋਂ ਇਲਾਵਾ ਸੁਰੱਖਿਆ ਕਾਰਨਾਂ ਤਹਿਤ ਜਾਰੀ ਟਰੈਫਿਕ ਐਡਵਾਇਜ਼ਰੀ ਤਹਿਤ ਦੱਸੇ ਗਏ ਮਾਰਗਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ। ਇਸ ਤੋਂ ਇਲਾਵਾ ਲੁਟੀਅਨ ਜ਼ੋਨ ਸਮੇਤ ਕਨਾਟ ਪਲੇਸ ਦੇ 90 ਫੀਸਦੀ ਦਫਤਰਾਂ ਨੂੰ ਸ਼ੁੱਕਰਵਾਰ ਸ਼ਾਮ ਤੋਂ ਸੀਲ ਕਰ ਦਿੱਤਾ ਗਿਆ ਹੈ, ਸਿਰਫ ਕੁਝ ਦਫ਼ਤਰ ਜੋ ਸਰਕਾਰੀ ਹਨ ਜਾਂ ਫਿਰ ਵਿਸ਼ੇਸ਼ ਸ਼੍ਰੇਣੀ ਵਿਚ ਆਉਂਦੇ ਹਨ, ਉਨ੍ਹਾਂ ਨੂੰ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੀ. ਆਈ. ਐੱਸ. ਐੱਫ. ਅਤੇ ਸੀ. ਆਰ. ਪੀ. ਐੱਫ. ਦੇ ਕਮਾਂਡੋ ਨੇ ਸੰਵੇਦਨਸ਼ੀਲ ਇਮਾਰਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਦਿੱਲੀ ’ਚ 15 ਫਰਵਰੀ ਤਕ ਡਰੋਨ ਉਡਾਉਣ ’ਤੇ ਲੱਗੀ ਰੋਕ

ਗਣਤੰਤਰ ਦਿਵਸ ਸਮਾਰੋਹ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਵਿਚ ਡਰੋਨ ਅਤੇ ਪੈਰਾਗਲਾਈਡਰ ਆਦਿ ਨੂੰ ਉਡਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਪਾਬੰਦੀ 15 ਫਰਵਰੀ ਤੱਕ ਜਾਰੀ ਰਹੇਗੀ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਵਿਚ ਧਾਰਾ 144 ਲਾਗੂ ਰਹੇਗੀ। ਇਸ ਹੁਕਮ ਦੀ ਉਲੰਘਣਾ ਕਰਨ ਵਾਲਿਆਂ ’ਤੇ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Mandeep Singh

Content Editor

Related News