ਸਰਹੱਦ ''ਤੇ ਫੌਜੀਆਂ ਦੀ ਮਦਦ ਕਰਦੇ ਹਨ ਟ੍ਰੇਂਡ ਕੁੱਤੇ, ਅੱਤਵਾਦੀਆਂ ਅਤੇ ਘੁਸਪੈਠ ''ਤੇ ਸਖਤ ਨਜ਼ਰ

Monday, Dec 30, 2019 - 10:27 AM (IST)

ਸਰਹੱਦ ''ਤੇ ਫੌਜੀਆਂ ਦੀ ਮਦਦ ਕਰਦੇ ਹਨ ਟ੍ਰੇਂਡ ਕੁੱਤੇ, ਅੱਤਵਾਦੀਆਂ ਅਤੇ ਘੁਸਪੈਠ ''ਤੇ ਸਖਤ ਨਜ਼ਰ

ਸ਼੍ਰੀਨਗਰ/ਨਵੀਂ ਦਿੱਲੀ— ਉੱਤਰੀ ਕਸ਼ਮੀਰ 'ਚ ਵਿਛੀ ਬਰਫ ਦੀ ਮੋਟੀ ਚਾਦਰ ਦਰਮਿਆਨ 'ਡਬਲ ਕੋਟ' ਜਰਮਨ ਸ਼ੈਫਡ ਕੁੱਤੇ 'ਬੁਜੋ' ਦਾ ਨਾਇਕਾਂ ਵਰਗਾ ਸਵਾਗਤ ਹੋਇਆ। 'ਬੁਜੋ' ਨੇ ਹਾਲ ਹੀ 'ਚ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਤੋਂ ਘੁਸਪੈਠ ਦੀ ਇਕ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।

PunjabKesariਫੌਜ ਦਾ ਮੂਕ ਪਹਿਰੇਦਾਰ 'ਬੁਜੋ' ਉਨ੍ਹਾਂ 150 ਤੋਂ ਵੱਧ ਟ੍ਰੇਂਡ ਕੁੱਤਿਆਂ 'ਚ ਸ਼ਾਮਲ ਹੈ, ਜੋ ਫੌਜ ਨਾਲ ਰਲ ਕੇ ਕੰਟਰੋਲ ਰੇਖਾ ਅਤੇ ਅੰਦਰੂਨੀ ਇਲਾਕਿਆਂ ਵਿਚ ਤਿੱਖੀ ਨਜ਼ਰ ਰੱਖਦੇ ਹਨ। ਅਜਿਹੇ ਕੁੱਤਿਆਂ ਨੂੰ 3 ਸ਼੍ਰੇਣੀਆਂ ਵਿਚ ਟ੍ਰੇਂਡ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹਮਲਾਵਰ (ਜੋ ਦੁਸ਼ਮਣ 'ਤੇ ਹਮਲਾ ਕਰਦੇ ਹਨ) ਟਰੈਕਰ (ਜੋ ਦੁਸ਼ਮਣ ਦੀ ਆਵਾਜਾਈ ਦਾ ਪਤਾ ਲਾਉਂਦੇ ਹਨ) ਅਤੇ ਬੰਬਾਂ ਦਾ ਪਤਾ ਲਾਉਣ ਵਾਲੇ (ਖੋਜੀ) ਸ਼੍ਰੇਣੀ ਵਿਚ ਟ੍ਰੇਂਡ ਕੀਤੇ ਜਾਂਦੇ ਹਨ। ਉੱਤਰੀ ਕਸ਼ਮੀਰ ਦੀ ਉਚਾਈ ਵਾਲੇ ਇਲਾਕਿਆਂ ਵਿਚ ਕੰਟਰੋਲ ਰੇਖਾ 'ਤੇ ਤਾਇਨਾਤ ਕੁੱਤੇ ਆਮ ਤੌਰ 'ਤੇ 'ਡਬਲ ਕੋਡ ਜਰਮਨ ਸ਼ੈਫਡ' ਨਸਲ ਦੇ ਹੁੰਦੇ ਹਨ, ਜੋ ਅਜਿਹੇ ਮੌਸਮ ਲਈ ਸਭ ਤੋਂ ਢੁੱਕਵੇਂ ਹਨ, ਜਦ ਕਿ ਲੈਬਰਾਡੋਰ ਕਿਸਮ ਦੇ ਕੁੱਤਿਆਂ ਨੂੰ ਅੰਦਰੂਨੀ ਇਲਾਕਿਆਂ ਵਿਚ ਲਾਇਆ ਜਾਂਦਾ ਹੈ।

ਲੈਫਟੀਨੈਂਟ ਜਨਰਲ ਢਿੱਲੋਂ ਕਰਦੇ ਹਨ ਫੌਜ ਦੇ ਕੁੱਤਿਆਂ ਨਾਲ ਵਿਸ਼ੇਸ਼ ਮੁਲਾਕਾਤ :
ਹਾਲ ਹੀ 'ਚ ਲੈਫਟੀਨੈਂਟ ਜਨਰਲ ਕਮਲਜੀਤ ਸਿੰਘ ਢਿੱਲੋਂ ਦੱਖਣੀ ਕਸ਼ਮੀਰ 'ਚ ਅਮਰਨਾਥ ਗੁਫਾ ਮੰਦਰ ਦੇ ਬਾਹਰ ਫੌਜ ਦੇ ਕੁੱਤਿਆਂ ਨੂੰ ਸਲਾਮ ਕਰਦੇ ਦਿਸੇ ਸਨ। ਕਸ਼ਮੀਰ ਸਥਿਤ 15ਵੀਂ ਕੋਰ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਢਿੱਲੋਂ ਮੋਹਰਲੀਆਂ ਚੌਕੀਆਂ ਦੇ ਦੌਰਿਆਂ ਦੌਰਾਨ ਉਥੇ ਤਾਇਨਾਤ ਫੌਜ ਦੇ ਕੁੱਤਿਆਂ ਨਾਲ ਵਿਸ਼ੇਸ਼ ਮੁਲਾਕਾਤ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਕੁੱਤੇ ਪਰਿਵਾਰ ਦਾ ਹਿੱਸਾ ਹਨ ਅਤੇ ਸਾਰੇ ਜਸ਼ਨਾਂ ਵਿਚ ਹਿੱਸੇਦਾਰ ਹਨ।


author

DIsha

Content Editor

Related News