17 ਸਾਲਾ ਕੁੜੀ ਨੂੰ ਨਹੀਂ ਮਿਲੀ ਗਰਭਪਾਤ ਦੀ ਇਜਾਜ਼ਤ, ਹਾਈਕੋਰਟ ਨੇ ਕਿਹਾ- ਸਹਿਮਤੀ ਨਾਲ ਬਣਾਏ ਸੰਬੰਧ ਦਾ ਨਤੀਜਾ

Monday, Jul 31, 2023 - 02:51 PM (IST)

17 ਸਾਲਾ ਕੁੜੀ ਨੂੰ ਨਹੀਂ ਮਿਲੀ ਗਰਭਪਾਤ ਦੀ ਇਜਾਜ਼ਤ, ਹਾਈਕੋਰਟ ਨੇ ਕਿਹਾ- ਸਹਿਮਤੀ ਨਾਲ ਬਣਾਏ ਸੰਬੰਧ ਦਾ ਨਤੀਜਾ

ਮੁੰਬਈ (ਭਾਸ਼ਾ)- ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ 24 ਹਫ਼ਤਿਆਂ ਦੀ ਗਰਭਵਤੀ 17 ਸਾਲਾ ਕੁੜੀ ਨੂੰ ਗਰਭਪਾਤ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਸਹਿਮਤੀ ਨਾਲ ਸੰਬੰਧ ਦੇ ਨਤੀਜੇ ਵਜੋਂ ਗਰਭਧਾਰਨ ਕੀਤਾ ਹੈ ਅਤੇ ਬੱਚੇ ਦੇ ਜਿਊਂਦੇ ਪੈਦਾ ਹੋਣ ਦੀ ਸੰਭਾਵਨਾ ਹੈ। ਜੱਜ ਰਵਿੰਦਰ ਘੁਗੇ ਅਤੇ ਜੱਜ ਵਾਈ.ਜੀ. ਖੋਬਰਾਗੜੇ ਦੀ ਬੈਂਚ ਨੇ 26 ਜੁਲਾਈ ਦੇ ਆਪਣੇ ਆਦੇਸ਼ 'ਚ ਕਿਹਾ ਕਿ ਕੁੜੀ ਇਸ ਮਹੀਨੇ 18 ਸਾਲ ਦੀ ਹੋ ਜਾਵੇਗੀ ਅਤੇ ਉਸ ਦੇ ਦਸੰਬਰ 2022 ਤੋਂ ਮੁੰਡੇ ਨਾਲ ਸਹਿਮਤੀ ਨਾਲ ਸੰਬੰਧ ਹਨ। ਬੈਂਚ ਨੇ ਆਪਣੇ ਆਦੇਸ਼ 'ਚ ਕਿਹਾ ਕਿ ਪੀੜਤਾ ਅਤੇ ਦੋਸ਼ੀ ਮੁੰਡੇ ਦਰਮਿਆਨ ਕਈ ਵਾਰ ਸਰੀਰਕ ਸੰਬੰਧ ਬਣੇ। ਉਸ ਨੇ ਕਿਹਾ ਕਿ ਕੁੜੀ ਨੇ ਗਰਭਧਾਰਨ ਦਾ ਪਤਾ ਲਗਾਉਣ ਲਈ ਖ਼ੁਦ ਇਕ ਕਿੱਟ ਖਰੀਦੀ ਅਤੇ ਇਸ ਸਾਲ ਫਰਵਰੀ 'ਚ ਉਸ ਦੇ ਗਰਭਵਤੀ ਹੋਣ ਦੇ ਪੁਸ਼ਟੀ ਹੋਈ। ਅਦਾਲਤ ਨੇ ਕਿਹਾ,''ਇਸ ਲਈ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਟੀਸ਼ਨਕਰਤਾ ਪੀੜਤਾ ਨਿਰਦੋਸ਼ ਨਹੀਂ ਹੈ ਅਤੇ ਉਸ ਨੂੰ ਸਥਿਤੀ ਦੀ ਪੂਰੀ ਸਮਝ ਸੀ। ਜੇਕਰ ਪਟੀਸ਼ਨਕਰਤਾ ਗਰਭ ਨੂੰ ਬਰਕਰਾਰ ਨਹੀਂ ਰੱਖਣਾ ਚਾਹੁੰਦੀ ਸੀ ਤਾਂ ਉਹ ਗਰਭਧਾਰਨ ਦੀ ਪੁਸ਼ਟੀ ਹੋਣ ਦੇ ਤੁਰੰਤ ਬਾਅਦ ਗਰਭਪਾਤ ਦੀ ਮਨਜ਼ੂਰੀ ਮੰਗ ਸਕਦੀ ਸੀ।'' ਕੁੜੀ ਨੇ ਆਪਣੀ ਮਾਂ ਰਾਹੀਂ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਉਸ ਨੇ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦਿੱਤੇ ਜਾਣ ਦੀ ਅਪੀਲ ਕਰਦੇ ਹੋਏ ਦਾਅਵਾ ਕੀਤਾ ਸੀ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਪ੍ਰਬੰਧਾਂ ਦੇ ਅਧੀਨ ਉਹ ਇਕ 'ਬੱਚੀ' ਹੈ। 

ਗਰਭ ਦਾ ਮੈਡੀਕਲ ਸਮਾਪਨ ਐਕਟ ਦੇ ਅਧੀਨ, ਜੇਕਰ ਇਹ ਪਾਇਆ ਜਾਂਦਾ ਹੈ ਕਿ ਗਰਭਅਵਸਥਾ ਕਾਰਨ ਮਾਂ ਜਾਂ ਬੱਚੇ ਦੇ ਜੀਵਨ ਜਾਂ ਸਿਹਤ ਨੂੰ ਖ਼ਤਰਾ ਹੈ ਤਾਂ ਗਰਭਧਾਰਨ ਦੇ 20 ਹਫ਼ਤਿਆਂ ਬਾਅਦ ਗਰਭਪਾਤ ਲਈ ਅਦਾਲਤ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਇਸ ਗਰਭਅਵਸਥਾ ਕਾਰਨ ਪਟੀਸ਼ਨਕਰਤਾ ਦੀ ਮਾਨਸਿਕ ਸਥਿਤੀ 'ਤੇ ਬਹੁਤ ਗੰਭੀਰ ਅਸਰ ਪਵੇਗਾ, ਜੋ ਭਵਿੱਖ 'ਚ ਡਾਕਟਰ ਬਣਨਾ ਚਾਹੁੰਦੀ ਹੈ। ਹਾਈ ਕੋਰਟ ਨੇ ਕੁੜੀ ਦੀ ਜਾਂਚ ਤੋਂ ਬਾਅਦ ਮੈਡੀਕਲ ਬੋਰਡ ਵਲੋਂ ਪੇਸ਼ ਕੀਤੀ ਗਈ ਇਕ ਰਿਪੋਰਟ 'ਤੇ ਗੌਰ ਕੀਤਾ, ਜਿਸ 'ਚ ਕਿਹਾ ਗਿਆ ਹੈ ਕਿ ਭਰੂਣ 'ਚ ਕੋਈ ਵਿਕਾਰ ਨਹੀਂ ਹੈ ਅਤੇ ਉਸ ਦਾ ਵਿਕਾਸ ਆਮ ਹੈ। ਮੈਡੀਕਲ ਬੋਰਡ ਨੇ ਆਪਣੀ ਐਡਵਾਇਜ਼ਰੀ 'ਚ ਕਿਹਾ ਕਿ ਜੇਕਰ ਇਸ ਪੜਾਅ 'ਤੇ ਗਰਭਪਾਤ ਕੀਤਾ ਜਾਂਦਾ ਹੈ ਤਾਂ ਪੈਦਾ ਹੋਣ ਵਾਲੇ ਬੱਚੇ 'ਚ ਜੀਵਨ 'ਚ ਲੱਛਣ ਦਿਖਾਈ ਦੇਣਗੇ ਪਰ ਉਹ ਆਜ਼ਾਦ ਰੂਪ ਨਾਲ ਜਿਊਂਦੇ ਨਹੀਂ ਰਹਿ ਸਕੇਗਾ। ਅਦਾਲਤ ਨੇ ਕਿਹਾ,''ਜੇਕਰ ਗਰਭਅਵਸਥਾ ਨੂੰ ਖ਼ਤਮ ਕਰਨ ਦੇ ਮਾਂ ਦੀ ਅਪੀਲ 'ਤੇ ਵਿਚਾਰ ਕਰਦੇ ਹੋਏ ਸਮੇਂ ਤੋਂ ਪਹਿਲਾਂ ਜ਼ਬਰਨ ਡਿਲਿਵਰੀ ਕਰਵਾਏ ਜਾਣ ਤੋਂ ਬਾਅਦ ਵੀ ਬੱਚਾ ਜਿਊਂਦਾ ਪੈਦਾ ਹੁੰਦਾ ਹੈ ਤਾਂ ਉਸ ਦੇ ਸਰੀਰਕ ਜਾਂ ਮਾਨਸਿਕ ਰੂਪ ਨਾਲ ਘੱਟ ਵਿਕਸਿਤ ਹੋਣ ਦਾ ਖ਼ਦਸ਼ਾ ਹੋਵੇਗਾ।'' ਉਸ ਨੇ ਕਿਹਾ ਕਿ ਜੇਕਰ ਕੁੜੀ ਬੱਚੇ ਦੇ ਜਨਮ ਤੋਂ ਬਾਅਦ ਉਸ ਨੂੰ ਗੋਦ ਦੇਣਾ ਚਾਹੁੰਦੀ ਹੈ ਤਾਂ ਇਹ ਉਸ ਦੀ ਇੱਛਾ 'ਤੇ ਨਿਰਭਰ ਕਰੇਗਾ। ਬੈਂਚ ਨੇ ਕਿਹਾ ਕਿ ਕੁੜੀ ਨੂੰ ਅਜਿਹੇ ਕਿਸੇ ਸਮਾਜਿਕ ਸੰਗਠਨ 'ਚ ਰੱਖਿਆ ਜਾ ਸਕਦਾ ਹੈ ਜੋ ਅਜਿਹੀਆਂ ਗਰਭਵਤੀ ਔਰਤਾਂ ਦੇ ਬੱਚੇ ਦਾ ਜਨਮ ਹੋਣ ਤੱਕ ਦੇਖਭਾਲ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News