ਫਿਲਮਾਂ 'ਚ ਕੰਮ ਕਰਨ ਲਈ ਮਾਂ ਨੇ 38 ਸਾਲ ਪਹਿਲਾਂ ਛੱਡਿਆ, ਹੁਣ ਪੁੱਤ ਨੇ ਮੰਗਿਆ ਮੁਆਵਜ਼ਾ

Monday, Jan 13, 2020 - 10:56 AM (IST)

ਫਿਲਮਾਂ 'ਚ ਕੰਮ ਕਰਨ ਲਈ ਮਾਂ ਨੇ 38 ਸਾਲ ਪਹਿਲਾਂ ਛੱਡਿਆ, ਹੁਣ ਪੁੱਤ ਨੇ ਮੰਗਿਆ ਮੁਆਵਜ਼ਾ

ਮੁੰਬਈ— ਬੰਬਈ ਹਾਈ ਕੋਰਟ 'ਚ ਇਕ 40 ਸਾਲਾ ਵਿਅਕਤੀ ਨੇ ਇਕ ਪਟੀਸ਼ਨ ਦਾਖਲ ਕੀਤੀ ਹੈ, ਜਿਸ 'ਚ ਉਸ ਨੇ ਆਪਣੀ ਮਾਂ ਤੋਂ ਮੁਆਵਜ਼ਾ ਮੰਗਿਆ ਹੈ। ਸ਼੍ਰੀਕਾਂਤ ਸਬਨਿਸ ਨਾਂ ਦੇ ਵਿਅਕਤੀ ਨੇ 2 ਸਾਲ ਦੀ ਉਮਰ 'ਚ ਉਸ ਨੂੰ ਮੁੰਬਈ 'ਚ ਇਕੱਲਾ ਛੱਡ ਦੇਣ ਅਤੇ ਬਾਅਦ 'ਚ ਬੇਟੇ ਵਜੋਂ ਅਪਨਾਉਣ ਤੋਂ ਇਨਕਾਰ ਕਰਨ ਲਈ ਆਪਣੀ ਮਾਂ ਆਰਤੀ ਤੋਂ ਡੇਢ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
 

ਪੇਸ਼ੇ ਤੋਂ ਮੇਕਅਪ ਆਰਟਿਸਟ ਹੈ ਸ਼੍ਰੀਕਾਂਤ
ਪੇਸ਼ੇ ਤੋਂ ਮੇਕਅਪ ਆਰਟਿਸਟ ਪਟੀਸ਼ਨਕਰਤਾ ਸ਼੍ਰੀਕਾਂਤ ਸਬਨਿਸ ਨੇ ਕਿਹਾ ਕਿ ਜਾਣਬੁੱਝ ਕੇ ਅਣਜਾਣ ਸ਼ਹਿਰ 'ਚ ਛੱਡ ਦਿੱਤੇ ਜਾਣ ਕਾਰਨ ਉਸ ਦੀ ਜ਼ਿੰਦਗੀ ਨਰਕ ਬਣ ਗਈ ਸੀ। ਉਸ ਨੇ ਕਾਫ਼ੀ ਮਾਨਸਿਕ ਤਸੀਹੇ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ। ਸਬਨਿਸ ਨੇ ਕਿਹਾ ਹੈ ਕਿ ਉਹ ਜਿਸ ਖਰਾਬ ਹਾਲਾਤਾਂ 'ਚੋਂ ਲੰਘਿਆ ਹੈ, ਉਸ ਲਈ ਉਸ ਦੀ ਮਾਂ ਆਰਤੀ ਅਤੇ ਉਸ ਦਾ ਸੌਤੇਲਾ ਪਿਤਾ ਉਦੇ ਮਹਾਸਕਰ ਉਸ ਨੂੰ ਮੁਆਵਜ਼ਾ ਦੇਣ।
 

ਫਿਲਮਾਂ 'ਚ ਕੰਮ ਕਰਨ ਲਈ ਟਰੇਨ 'ਚ ਛੱਡ ਗਈ ਸੀ ਮਾਂ
ਪਟੀਸ਼ਨ ਅਨੁਸਾਰ ਆਰਤੀ ਮਹਾਸਕਰ ਦਾ ਵਿਆਹ ਪਹਿਲਾ ਦੀਪਕ ਸਬਨਿਸ ਨਾਲ ਹੋਇਆ ਸੀ। ਦੋਵੇਂ ਪੁਣੇ 'ਚ ਰਹਿੰਦੇ ਸਨ, ਜਿੱਥੇ ਫਰਵਰੀ 1979 'ਚ ਸ਼੍ਰੀਕਾਂਤ ਸਬਨਿਸ ਦਾ ਜਨਮ ਹੋਇਆ ਸੀ। ਆਰਤੀ ਫਿਲਮ ਇੰਡਸਟਰੀ 'ਚ ਕੰਮ ਕਰਨਾ ਚਾਹੁੰਦੀ ਸੀ। ਸਤੰਬਰ 1981 ਨੂੰ ਉਹ ਆਪਣੇ ਬੱਚੇ ਨੂੰ ਲੈ ਕੇ ਮੁੰਬਈ ਚੱਲੀ ਗਈ। ਟਰੇਨ 'ਚ ਰੇਲਵੇ ਦੇ ਅਧਿਕਾਰੀ ਦੀ ਨਜ਼ਰ ਉਸ 'ਤੇ ਪਈ ਅਤੇ ਉਸ ਨੇ ਉਸ ਨੂੰ ਅਨਾਥ ਆਸ਼ਰਮ ਭੇਜ ਦਿੱਤਾ।
 

2017 'ਚ ਪਤਾ ਲੱਗਾ ਮਾਂ ਬਾਰੇ
ਸ਼੍ਰੀਕਾਂਤ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਸਾਲ 2017 'ਚ ਉਸ ਨੂੰ ਜਨਮ ਦੇਣ ਵਾਲੀ ਮਾਂ ਬਾਰੇ ਪਤਾ ਲੱਗਾ। ਕਿਸੇ ਤਰ੍ਹਾਂ ਉਸ ਨੇ ਆਪਣੀ ਮਾਂ ਦਾ ਫੋਨ ਨੰਬਰ ਹਾਸਲ ਕੀਤਾ ਅਤੇ ਸਤੰਬਰ 2018 'ਚ ਫੋਨ 'ਤੇ ਉਸ ਦੀ ਮਾਂ ਨਾਲ ਗੱਲ ਹੋਈ। ਸ਼੍ਰੀਕਾਂਤ ਅਨੁਸਾਰ ਉਸ ਦੀ ਮਾਂ ਨੇ ਇਹ ਤਾਂ ਮੰਨਿਆ ਕਿ ਉਹ ਉਸ ਦਾ ਬੇਟਾ ਪਰ ਇਹ ਵੀ ਦੱਸਿਆ ਕਿ ਕੁਝ ਅਣਸੁਖਾਵੇਂ ਹਾਲਾਤਾਂ ਕਾਰਨ ਉਸ ਨੂੰ ਮੈਨੂੰ ਛੱਡਣਾ ਪਿਆ ਸੀ।
 

ਹਾਈ ਕੋਰਟ ਤੋਂ ਗੁਹਾਰ ਮਾਂ ਉਸ ਨੂੰ ਬੇਟਾ ਮੰਨੇ
ਸ਼੍ਰੀਕਾਂਤ ਸਬਨਿਸ ਨੇ ਹਾਈ ਕੋਰਟ ਨੂੰ ਗੁਹਾਰ ਲਗਾਈ ਹੈ ਕਿ ਉਹ ਉਸ ਦੀ ਮਾਂ ਨੂੰ ਉਸ ਆਪਣਾ ਬੇਟਾ ਐਲਾਨ ਕਰਨ ਅਤੇ ਇਹ ਐਲਾਨ ਕਰਨ ਦਾ ਨਿਰਦੇਸ਼ ਦੇਵੇ ਕਿ ਉਸ ਨੇ 2 ਸਾਲ ਦੀ ਉਮਰ 'ਚ ਉਸ ਨੂੰ ਛੱਡ ਦਿੱਤਾ ਸੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਆਰਤੀ ਅਤੇ ਉਦੇ ਮਹਾਸਕਰ ਨੇ ਸ਼੍ਰੀਕਾਂਤ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਹੈ, ਜਿਸ ਲਈ ਉਹ ਮੁਆਵਜ਼ਾ ਦੇਣ ਲਈ ਮਜ਼ਬੂਰ ਹੈ।


author

DIsha

Content Editor

Related News