ਹਾਈ ਕੋਰਟ ਨੇ ਨਾਬਾਲਗ ਦੇ ਗਰਭਪਾਤ 'ਤੇ ਫੈਸਲਾ ਕਰਨ ਲਈ ਮੈਡੀਕਲ ਬੋਰਡ ਬਣਾਉਣ ਦਾ ਆਦੇਸ਼ ਦਿੱਤਾ
Saturday, May 16, 2020 - 06:07 PM (IST)

ਮੁੰਬਈ (ਭਾਸ਼ਾ)- ਬੰਬਈ ਹਾਈ ਕੋਰਟ ਨੇ ਜੇ.ਜੇ. ਹਸਪਤਾਲ ਦਾ ਨਿਰਦੇਸ਼ ਦਿੱਤਾ ਹੈ ਕਿ ਯੌਨ ਸ਼ੋਸ਼ਣ ਦੀ ਸ਼ਿਕਾਰ 24 ਹਫਤਿਆਂ ਦੀ ਗਰਭਵਤੀ ਨਾਬਾਲਗ ਦੇ ਗਰਭਪਾਤ ਬਾਰੇ ਫੈਸਲਾ ਕਰਨ ਲਈ ਉਹ ਇਕ ਮੈਡੀਕਲ ਬੋਰਡ ਦਾ ਗਠਨ ਕਰੇ। ਬੋਰਡ ਇਹ ਤੈਅ ਕਰੇਗਾ ਕਿ ਨਾਬਾਲਗ ਦੀ ਸਿਹਤ ਨੂੰ ਜ਼ੋਖਮ 'ਚ ਪਾਏ ਬਿਨਾਂ ਕੀ ਉਸ ਦਾ ਗਰਭਪਾਤ ਕਰਵਾਇਆ ਜਾ ਸਕਦਾ ਹੈ। ਨਾਬਾਲਗ ਨੇ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਉਹ ਮਾਨਸਿਕ ਸਦਮੇ ਦੀ ਸਥਿਤੀ 'ਚ ਹੈ ਅਤੇ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਦੀ ਖਾਤਰ ਗਰਭਪਾਤ ਕਰਵਾਉਣਾ ਚਾਹੁੰਦੀ ਹੈ, ਜਿਸ ਤੋਂ ਬਾਅਦ ਜੱਜ ਐੱਸ.ਜੇ. ਕਾਠਵਾਲਾ ਨੇ ਸ਼ੁੱਕਰਵਾਰ ਨੂੰ ਇਹ ਆਦੇਸ਼ ਦਿੱਤਾ।
ਕੋਰਟ ਨਾਬਾਲਗ ਦੀ ਮਾਂ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਕੁੜੀ ਦਾ ਯੌਨ ਸ਼ੋਸ਼ਣ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਉਹ ਗਰਭਵਤੀ ਹੋ ਗਈ। ਇਸ 'ਚ ਉਸ ਦੇ ਗਰਭਪਾਤ ਦੀ ਮਨਜ਼ੂਰੀ ਮੰਗੀ ਗਈ। ਇਸ 'ਚ ਦੱਸਿਆ ਗਿਆ ਕਿ ਪੁਲਸ ਨੇ ਦੋਸ਼ੀਆਂ ਵਿਰੁੱਧ ਯੌਨ ਸ਼ੋਸ਼ਣ ਦਾ ਮਾਮਲਾ ਦਰਜ ਕਰ ਲਿਆ ਹੈ। ਪਟੀਸ਼ਨ 'ਚ ਦੱਸਿਆ ਗਿਆ ਕਿ ਕੁੜੀ ਪਿਛਲੇ ਸਾਲ ਨਵੰਬਰ 'ਚ ਆਪਣੇ ਘਰੋਂ ਦੌੜ ਗਈ ਸੀ। ਉਹ ਜਨਵਰੀ 2020 'ਚ ਆਈ ਅਤੇ ਇਸ ਸਾਲ ਮਈ 'ਚ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਹਾਲੇ ਕੁੜੀ ਦੀ ਉਮਰ 17 ਸਾਲ ਹੈ।