ਇੰਡੀਗੋ ਦੇ ਜਹਾਜ਼ ’ਚ ਬੰਬ ਦੀ ਧਮਕੀ, ਚੇਨਈ ’ਚ ਐਮਰਜੈਂਸੀ ਲੈਂਡਿੰਗ
Friday, Sep 19, 2025 - 10:20 PM (IST)

ਚੇਨਈ (ਭਾਸ਼ਾ) – ਮੁੰਬਈ ਤੋਂ ਥਾਈਲੈਂਡ ਦੇ ਫੁਕੇਤ ਜਾ ਰਹੇ ਇੰਡੀਗੋ ਦੇ ਇਕ ਜਹਾਜ਼ ਨੂੰ ਬੰਬ ਦੀ ਕਥਿਤ ਧਮਕੀ ਤੋਂ ਬਾਅਦ ਚੇਨਈ ਹਵਾਈ ਅੱਡੇ ’ਤੇ ਐਮਰਜੈਂਸੀ ਵਿਚ ਉਤਾਰਿਆ ਗਿਆ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੀ. ਆਈ. ਐੱਸ. ਐੱਫ. ਕਰਮਚਾਰੀਆਂ ਅਤੇ ਹਵਾਈ ਅੱਡੇ ’ਤੇ ਮੌਜੂਦ ਅਧਿਕਾਰੀਆਂ ਨੇ ਉਡਾਣ ਦੀ ਜਾਂਚ ਕੀਤੀ ਅਤੇ ਧਮਕੀ ਨੂੰ ਅਫਵਾਹ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਂਚ ਜਾਰੀ ਹੈ। ਏਅਰਲਾਈਨ ਨੇ ਕਿਹਾ ਕਿ ਮੁੰਬਈ ਤੋਂ 19 ਸਤੰਬਰ ਨੂੰ ਫੁਕੇਤ ਜਾ ਰਹੀ ਇੰਡੀਗੋ ਦੀ ਉਡਾਣ 6ਈ 1089 ਨੂੰ ਜਹਾਜ਼ ਵਿਚ ਸੁਰੱਖਿਆ ਸੰਬੰਧੀ ਖਤਰੇ ਕਾਰਨ ਰਸਤਾ ਬਦਲ ਕੇ ਚੇਨਈ ਭੇਜ ਦਿੱਤਾ ਗਿਆ।