ਇੰਡੋਨੇਸ਼ੀਆ ਹਵਾਈ ਫੌਜ ਦੇ 3 ਜਹਾਜ਼ ਚੇਨਈ ’ਚ ਉਤਰੇ
Thursday, Sep 11, 2025 - 11:07 PM (IST)

ਚੇਨਈ (ਭਾਸ਼ਾ)–ਇੰਡੋਨੇਸ਼ੀਆ ਦੀ ਹਵਾਈ ਫੌਜ ਦੇ 3 ਜਹਾਜ਼ ਵੀਰਵਾਰ ਨੂੰ ਚੇਨਈ ਹਵਾਈ ਅੱਡੇ ’ਤੇ ਉਤਰੇ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ। ਤਿੰਨੋਂ ਜਹਾਜ਼ ਵੀਰਵਾਰ ਸ਼ਾਮ ਨੂੰ ਚੇਨਈ ਪਹੁੰਚੇ ਪਰ ਉਨ੍ਹਾਂ ਦੇ ਭਾਰਤ ਆਉਣ ਦਾ ਮਨੋਰਥ ਫਿਲਹਾਲ ਪਤਾ ਨਹੀਂ ਲੱਗ ਸਕਿਆ। ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਕਿਸੇ ਹੋਰ ਸਥਾਨ ਵੱਲ ਜਾਂਦੇ ਹੋਏ ਚੇਨਈ ਆਏ ਹਨ ਅਤੇ ਇਨ੍ਹਾਂ ਦੇ ਸ਼ੁੱਕਰਵਾਰ ਨੂੰ ਇੱਥੋਂ ਰਵਾਨਾ ਹੋਣ ਦੀ ਸੰਭਾਵਨਾ ਹੈ।