ਟਰੰਪ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪਤਨੀ ਮੇਲਾਨੀਆ ਵੀ ਸੀ ਨਾਲ, ਜਾਣੋ ਕੀ ਸੀ ਕਾਰਨ?
Friday, Sep 19, 2025 - 11:10 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੈਲੀਕਾਪਟਰ ਨੂੰ ਬ੍ਰਿਟੇਨ ਵਿਚ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਬ੍ਰਿਟੇਨ ਦੇ ਦੌਰੇ ਤੋਂ ਵਾਪਸ ਅਮਰੀਕਾ ਜਾ ਰਹੇ ਟਰੰਪ ਦੇ ਹੈਲੀਕਾਪਟਰ ‘ਮਰੀਨ ਵਨ’ ਵਿਚ ਹਾਈਡ੍ਰੋਲਿਕ ਸਮੱਸਿਆ ਆਈ, ਜਿਸ ਕਾਰਨ ਉਸਨੂੰ ਲੰਡਨ ਨੇੜੇ ਲਿਊਟਨ ਏਅਰਪੋਰਟ ‘ਤੇ ਉਤਾਰਿਆ ਗਿਆ। ਇਸ ਦੌਰਾਨ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਉਨ੍ਹਾਂ ਦੇ ਨਾਲ ਸਨ।
ਇਹ ਵੀ ਪੜ੍ਹੋ: ਮਸ਼ਹੂਰ YouTuber ਗ੍ਰਿਫਤਾਰ, ਇਸ ਵੀਡੀਓ ਕਾਰਨ ਪੁਲਸ ਨੇ ਕੀਤੀ ਕਾਰਵਾਈ
ਟਰੰਪ ਅਤੇ ਮੇਲਾਨੀਆ ਬ੍ਰਿਟੇਨ ਤੋਂ ਅਮਰੀਕਾ ਜਾਣ ਵਾਲੀ ਫਲਾਈਟ ਲੈਣ ਲਈ ਚੈਕਰਸ ਤੋਂ ਲੰਡਨ ਦੇ ਸਟੈਨਸਟੇਡ ਏਅਰਪੋਰਟ ਜਾ ਰਹੇ ਸਨ ਤਾਂ ਰਸਤੇ ਵਿਚ ਹੈਲੀਕਾਪਟਰ ਵਿੱਚ ਖਰਾਬੀ ਆ ਗਈ, ਜਿਸ ਕਾਰਨ ਜਹਾਜ਼ ਨੂੰ ਤੁਰੰਤ ਲਿਊਟਨ ਏਅਰਪੋਰਟ 'ਤੇ ਐਮਰਜੈਂਸੀ ਦੀ ਸਥਿਤੀ ਵਿਚ ਉਤਾਰਨਾ ਪਿਆ। ਬਾਅਦ ਵਿੱਚ ਉਹਨਾਂ ਨੂੰ ਦੂਜੇ ਹੈਲੀਕਾਪਟਰ ਰਾਹੀਂ ਸਟੈਨਸਟੇਡ ਏਅਰਪੋਰਟ ਭੇਜਿਆ ਗਿਆ ਜਿੱਥੋਂ ਉਹਨਾਂ ਨੇ ਅਮਰੀਕਾ ਲਈ ਉਡਾਣ ਭਰੀ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਦੱਸਿਆ ਕਿ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਤਨੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਟਰੰਪ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਆਪਣੀ ਯਾਤਰਾ ਨੂੰ ਸੁਰੱਖਿਅਤ ਦੱਸਿਆ।
ਇਹ ਵੀ ਪੜ੍ਹੋ: ਫਰਾਂਸ ’ਚ ਨੇਪਾਲ ਨਾਲੋਂ ਵੀ ਵੱਡਾ ਹੰਗਾਮਾ, ਸਰਕਾਰ ਖਿਲਾਫ ਸੜਕਾਂ ’ਤੇ ਉਤਰੇ 8 ਲੱਖ ਲੋਕ
‘ਮਰੀਨ ਵਨ’ ਹੈਲੀਕਾਪਟਰ ਟਰੰਪ ਦੀ ਸੁਰੱਖਿਆ ਲਈ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਹੈ। ਇਸ ਵਿੱਚ ਮਿਸ਼ਾਈਲ ਡਿਫੈਂਸ ਸਿਸਟਮ, ਰਾਡਾਰ ਅਤੇ ਜੈਮਿੰਗ ਸਿਸਟਮ ਲੱਗੇ ਹੁੰਦੇ ਹਨ। ਇਹ ਹੈਲੀਕਾਪਟਰ ਐਟਮਿਕ ਬੰਬ ਦੇ ਧਮਾਕੇ ਤੋਂ ਬਾਅਦ ਵੀ ਚੁੰਬਕੀ ਪ੍ਰਭਾਵਾਂ ਨੂੰ ਸਹਿਣ ਲਈ ਡਿਜ਼ਾਈਨ ਕੀਤੇ ਗਏ ਹਨ। ਸੁਰੱਖਿਆ ਵਧਾਉਣ ਲਈ, ‘ਮਰੀਨ ਵਨ’ ਅਕਸਰ 2-3 ਹੋਰ ਹੈਲੀਕਾਪਟਰਾਂ ਦੇ ਸਮੂਹ ਵਿਚ ਉਡਦਾ ਹੈ, ਜਿਨ੍ਹਾਂ ਨੂੰ ‘ਗ੍ਰੀਨ ਟਾਪਸ’ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ
ਡੋਨਾਲਡ ਟਰੰਪ ਦਾ ਬ੍ਰਿਟੇਨ ਦੌਰਾ 2 ਦਿਨਾਂ ਦਾ ਸੀ ਜਿਸ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਮੁਲਾਕਾਤਾਂ ਕੀਤੀਆਂ। ਉਨ੍ਹਾਂ ਨੇ ਵਿੰਡਸਰ ਕੈਸਲ ਵਿੱਚ ਬਰਤਾਨੀਆ ਦੇ ਰਾਜਾ ਅਤੇ ਰਾਣੀ ਨਾਲ ਮੁਲਾਕਾਤ ਕੀਤੀ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਰਾਜਨੀਤਕ ਗੱਲਬਾਤ ਕੀਤੀ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਦੌਰੇ ਨੂੰ ਬਹੁਤ ਸਫਲ ਅਤੇ ਸ਼ਾਨਦਾਰ ਦੱਸਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8