ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਗੁਜਰਾਤ ਪੁਲਸ ਨੂੰ ਪਈਆਂ ਭਾਜੜਾਂ

Tuesday, Sep 16, 2025 - 07:27 AM (IST)

ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਗੁਜਰਾਤ ਪੁਲਸ ਨੂੰ ਪਈਆਂ ਭਾਜੜਾਂ

ਅਹਮਦਾਬਾਦ (ਭਾਸ਼ਾ) - ਗੁਜਰਾਤ ਹਾਈ ਕੋਰਟ ਨੂੰ ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਸੂਚਨਾ ਮਿਲੀ ਹੈ। ਇਸ ਸਾਲ ਜੂਨ ਦੇ ਬਾਅਦ ਤੋਂ ਹਾਈ ਕੋਰਟ ਨੂੰ ਤੀਜੀ ਵਾਰ ਅਜਿਹੀ ਧਮਕੀ ਮਿਲੀ ਹੈ। ਇਸ ਮਾਮਲੇ ਦੇ ਸਬੰਧ ਵਿਚ ਸੋਲਾ ਪੁਲਸ ਥਾਣੇ ਦੇ ਇੰਸਪੈਕਟਰ ਕੇ. ਐੱਨ. ਭੁਕੇਨ ਨੇ ਦੱਸਿਆ ਕਿ ਹਾਈ ਕੋਰਟ ਦੀ ਅਧਿਕਾਰਤ ਈ-ਮੇਲ ਆਈ. ਡੀ. ’ਤੇ ਸੋਮਵਾਰ ਸਵੇਰੇ ਇਕ ਅਣਪਛਾਤੇ ਵਿਅਕਤੀ ਵੱਲੋਂ ਈ-ਮੇਲ ਭੇਜੀ ਗਈ ਹੈ।

ਇਹ ਵੀ ਪੜ੍ਹੋ : '25 ਬੱਚੇ ਪੈਦਾ ਕਰੋ, ਫਿਰ ਤਿੰਨ ਤਲਾਕ!', ਸਵਾਮੀ ਰਾਮਭਦਰਚਾਰੀਆ ਦੇ ਵਿਵਾਦਪੂਰਨ ਬਿਆਨ 'ਤੇ ਭਾਰੀ ਹੰਗਾਮਾ

ਉਹਨਾਂ ਕਿਹਾ ਕਿ ਇਸ ਮੇਲ ’ਚ ਦਾਅਵਾ ਕੀਤਾ ਗਿਆ ਕਿ ਅਹਿਮਦਾਬਾਦ ਦੇ ਸਰਖੇਜ-ਗਾਂਧੀਨਗਰ ਰਾਜ ਮਾਰਗ ’ਤੇ ਸਥਿਤ ਅਦਾਲਤ ਦੀ ਇਮਾਰਤ ’ਚ ਆਰ. ਡੀ. ਐਕਸ. ਰੱਖਿਆ ਗਿਆ ਹੈ। ਸੂਚਨਾ ਮਿਲਣ ’ਤੇ ਸਥਾਨਕ ਪੁਲਸ ਡੌਗ ਸਕੁਐਡ ਅਤੇ ਬੰਬ ਨਾਕਾਰਾ ਕਰਨ ਵਾਲੇ ਦਸਤੇ ਨਾਲ ਮੌਕੇ ’ਤੇ ਪਹੁੰਚ ਗਈ ਅਤੇ ਅਦਾਲਤ ਕੰਪਲੈਕਸ ਦੀਆਂ ਸਾਰੀਆਂ ਇਮਾਰਤਾਂ ਦੀ ਜਾਂਚ ਕੀਤੀ। ਹਾਲਾਂਕਿ ਕੰਪਲੈਕਸ ’ਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਗੁਜਰਾਤ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਇਮਾਰਤ ਦੀ ਪੂਰੀ ਜਾਂਚ ਤੋਂ ਬਾਅਦ ਝੂਠੀ ਸਾਬਤ ਹੋਈ। ਉਨ੍ਹਾਂ ਕਿਹਾ ਕਿ ਪੁਲਸ ਨੇ ਅਹਾਤੇ ਦੀ ਪੂਰੀ ਜਾਂਚ ਕੀਤੀ। ਇਸ ਦੌਰਾਨ ਉਹਨਾਂ ਨੇ  ਸਾਰੀਆਂ ਅਦਾਲਤੀ ਇਮਾਰਤਾਂ, ਚੈਂਬਰਾਂ ਦੇ ਨਾਲ-ਨਾਲ ਪਾਰਕ ਅਤੇ ਉਥੇ ਆਉਣ-ਜਾਣ ਵਾਲੀਆਂ ਕਾਰਾਂ ਦੀ ਵੀ ਚੈਕਿੰਗ ਕੀਤੀ। 

ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News