CM ਠਾਕਰੇ ਨਾਲ ਮੁਲਾਕਾਤ ਤੋਂ ਬਾਅਦ ਬੋਲੋ ਸੋਨੂੰ ਸੂਦ, ਪਰਵਾਸੀਆਂ ਬਾਰੇ ਦਿੱਤਾ ਵੱਡਾ ਬਿਆਨ

Monday, Jun 08, 2020 - 01:59 AM (IST)

CM ਠਾਕਰੇ ਨਾਲ ਮੁਲਾਕਾਤ ਤੋਂ ਬਾਅਦ ਬੋਲੋ ਸੋਨੂੰ ਸੂਦ, ਪਰਵਾਸੀਆਂ ਬਾਰੇ ਦਿੱਤਾ ਵੱਡਾ ਬਿਆਨ

ਮੁੰਬਈ— ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਐਤਵਾਰ ਦੇਰ ਰਾਤ ਕੈਬਨਿਟ ਮੰਤਰੀ ਅਸਲਮ ਸ਼ੇਖ ਨਾਲ ਮੁੱਖ ਮੰਤਰੀ ਊਧਵ ਠਾਕਰੇ ਨੂੰ ਮਿਲਣ ਉਨ੍ਹਾਂ ਦੇ ਨਿਵਾਸ ਸਥਾਨ ਮਾਤੋਸ਼੍ਰੀ ਠਾਕਰੇ ਪਹੁੰਚੇ। ਮੁੱਖ ਮੰਤਰੀ ਤੇ ਸੋਨੂੰ ਸੂਦ ਵਿਚਾਲੇ ਤਕਰੀਬਨ 20 ਤੋਂ 25 ਮਿੰਟ ਗੱਲਬਾਤ ਹੋਈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੋਨੂੰ ਸੂਦ ਨੇ ਕਿਹਾ ਕਿ ਉਹ ਉਦੋਂ ਤੱਕ ਆਪਣੀ ਮਦਦ ਜਾਰੀ ਰੱਖਣਗੇ ਜਦੋਂ ਤੱਕ ਆਖਰੀ ਪਰਵਾਸੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਜਾਂਦਾ।
ਅਭਿਨੇਤਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਕੰਮ 'ਚ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ, ਨਾਲ ਹੀ ਨਾਲ ਸੂਬਾ ਸਰਕਾਰ ਵੀ ਉਸਦੀ ਪੂਰੀ ਮਦਦ ਕਰ ਰਹੀ ਹੈ। ਉਹ ਅੱਗੇ ਵੀ ਇਸ ਤਰ੍ਹਾਂ ਕੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਮੈਂ ਉਦੋਂ ਤੱਕ ਮਦਦ ਜਾਰੀ ਰੱਖਾਂਗਾ ਜਦੋਂ ਤੱਕ ਹਰ ਪਰਵਾਸੀ ਆਪਣੇ ਘਰ ਤੱਕ ਨਹੀਂ ਪਹੁੰਚ ਜਾਂਦਾ। ਸੋਨੂੰ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਪਾਰਟੀ ਨੇ ਸਾਡਾ ਸਾਥ ਦਿੱਤਾ ਹੈ ਤੇ ਇਸ ਲਈ ਸਾਰਿਆਂ ਦਾ ਧੰਨਵਾਦ ਹੈ। ਹਾਲਾਂਕਿ ਇਸ ਦੌਰਾਨ ਜਦੋਂ ਉਨ੍ਹਾਂ ਤੋਂ ਸੰਜੇ ਰਾਊਤ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

PunjabKesari

ਸੋਨੂੰ ਸੂਦ ਲਾਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਸਖਤ ਮਿਹਨਤ ਕਰ ਰਹੇ ਹਨ। ਹਰ ਥਾਂ ਸੋਨੂੰ ਸੂਦ ਦੀ ਇਕ ਪਹਿਲਕਦਮੀ ਦੀ ਚਰਚਾ ਹੋ ਰਹੀ ਹੈ। ਸ਼ਿਵਸੈਨਾ ਦੇ ਮੁੱਖ ਪੱਤਰ 'ਸਾਮਨਾ' 'ਚ ਲਿਖੇ ਆਪਣੇ ਹਫਤਾਵਾਰੀ ਕਾਲਮ 'ਚ ਰਾਊਤ ਨੇ ਲਾਕਡਾਊਨ ਦੇ ਦੌਰਾਨ ਮਹਾਰਾਸ਼ਟਰ ਦੇ ਸਮਾਜਿਕ ਦ੍ਰਿਸ਼ 'ਚ ਅਚਾਨਕ 'ਮਹਾਤਮਾ' ਸੂਦ ਦੇ ਸਾਹਮਣੇ ਆਉਣ ਨੂੰ ਲੈ ਕੇ ਸਵਾਲ ਖੜ੍ਹਾ ਕੀਤਾ। ਉਨ੍ਹਾਂ ਨੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਸਾਹਮਣੇ ਆਏ ਸੂਦ ਦੇ ਇਕ ਸਟਿੰਗ ਆਪ੍ਰੇਸ਼ਨ ਦਾ ਵੀ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਭਾਜਪਾ ਨੀਤ ਸਰਕਾਰ ਦੇ ਕਾਰਜ ਨੂੰ ਆਪਣੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟ ਦੇ ਜਰੀਏ ਵੱਖ-ਵੱਖ ਪਲੇਟਫਾਰਮਾਂ 'ਤੇ ਪ੍ਰਚਾਰ ਲਈ ਤਿਆਰ ਹੋਏ ਸਨ।


author

Gurdeep Singh

Content Editor

Related News