14 ਸਾਲਾਂ ’ਚ ਪਹਿਲੀ ਵਾਰ ਹਾਦਸੇ ਦਾ ਸ਼ਿਕਾਰ ਹੋਇਆ ਬੋਇੰਗ 787 ਡ੍ਰੀਮਲਾਈਨਰ

Friday, Jun 13, 2025 - 09:34 PM (IST)

14 ਸਾਲਾਂ ’ਚ ਪਹਿਲੀ ਵਾਰ ਹਾਦਸੇ ਦਾ ਸ਼ਿਕਾਰ ਹੋਇਆ ਬੋਇੰਗ 787 ਡ੍ਰੀਮਲਾਈਨਰ

ਜਲੰਧਰ, (ਨਰੇਸ਼ ਕੁਮਾਰ)- ਅਹਿਮਦਾਬਾਦ ’ਚ ਹਾਦਸੇ ਦਾ ਸ਼ਿਕਾਰ ਹੋਏ ‘ਬੋਇੰਗ 787 ਡ੍ਰੀਮਲਾਈਨਰ’ ਦਾ ਪਿਛਲੇ 14 ਸਾਲਾਂ ’ਚ ਇਹ ਪਹਿਲਾ ਜਾਨਲੇਵਾ ਹਾਦਸਾ ਹੈ। ਹਾਲਾਂਕਿ ਸ਼ੁਰੂਆਤੀ ਸਾਲਾਂ ’ਚ ਬੈਟਰੀ ਨਾਲ ਜੁੜੀਆਂ ਤਕਨੀਕੀ ਸਮੱਸਿਆਵਾਂ ਕਾਰਨ ਕੁਝ ਸਮੇਂ ਲਈ ਇਹ ਜਹਾਜ਼ ਵਿਸ਼ਲ ਪੱਧਰ ’ਤੇ ਗਰਾਊਂਡ ਕੀਤਾ ਗਿਆ ਸੀ ਪਰ ਤਕਨੀਕੀ ਸੁਧਾਰਾਂ ਤੋਂ ਬਾਅਦ ਹੁਣ ਤੱਕ ਇਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਭਰੋਸੇਮੰਦ ਸਾਬਤ ਹੋਇਆ ਸੀ।

ਬੋਇੰਗ ਦਾ ਇਹ ਮਾਡਲ 2011 ’ਚ ਲਾਂਚ ਹੋਇਆ ਸੀ ਅਤੇ ਇਸ ਨੂੰ ਮੌਜੂਦਾ ਸਮੇਂ ਦਾ ਸਭ ਤੋਂ ਸੁਰੱਖਿਅਤ ਜਹਾਜ਼ ਮੰਨਿਆ ਜਾਂਦਾ ਹੈ। ਬੋਇੰਗ ਕੋਲ ਹੁਣ ਤੱਕ 2137 ਜਹਾਜ਼ਾਂ ਦੀ ਡਲਿਵਰੀ ਦਾ ਆਰਡਰ ਹੈ ਅਤੇ ਇਨ੍ਹਾਂ ’ਚੋਂ ਇਸ ਮਾਡਲ ਦੇ 1189 ਜਹਾਜ਼ ਡਲਿਵਰ ਹੋ ਚੁੱਕੇ ਹਨ। ਇਹ ਜਹਾਜ਼ ਲੰਮੀ ਦੂਰੀ ਦੀਆਂ ਉਡਾਣਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਈਂਧਨ ਦੀ ਬਚਤ ਅਤੇ ਵਾਤਾਵਰਣ ਨਜ਼ਰੀਏ ਤੋਂ ਵੀ ਇਹ ਮਾਡਲ ਸ੍ਰੇਸ਼ਟ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ- 'ਜਦੋਂ ਹੋਸ਼ ਆਇਆ...', Plane Crash 'ਚ ਜ਼ਿੰਦਾ ਬਚੇ ਯਾਤਰੀ ਨੇ ਸੁਣਾਈ ਖੌਫ਼ਨਾਕ ਆਪਬੀਤੀ

ਜਾਪਾਨ ਕੋਲ 84 ਡ੍ਰੀਮਲਾਈਨਰ ਜਹਾਜ਼

ਜਾਪਾਨ ਦੀ ਆਲ ਨਿੱਪਾਨ ਏਅਰਵੇਜ਼ ਕੋਲ ਸਭ ਤੋਂ ਜ਼ਿਆਦਾ 84 ਡ੍ਰੀਮਲਾਈਨਰ ਜਹਾਜ਼ ਹਨ, ਜਦੋਂਕਿ ਅਮਰੀਕਾ ਦੀ ਯੂਨਾਈਟਿਡ ਏਅਰਲਾਈਨਜ਼ 48 ਜਹਾਜ਼ਾਂ ਦੇ ਨਾਲ ਦੂਜੇ ਨੰਬਰ ’ਤੇ ਹੈ। ਅਮਰੀਕਨ ਏਅਰਲਾਈਨਜ਼ ਕੋਲ 43 ਅਤੇ ਜਾਪਾਨ ਏਅਰਲਾਈਨਜ਼ ਕੋਲ 45 ਡ੍ਰੀਮਲਾਈਨਰ ਹਨ। ਕਤਰ ਏਅਰਵੇਜ਼ 37, ਏਤੀਹਾਦ ਏਅਰਵੇਜ਼ ਕੋਲ 38, ਏਅਰ ਕੈਨੇਡਾ ਅਤੇ ਚੀਨ ਦੀ ਹਾਈਨਾਨ ਏਅਰਲਾਈਨਜ਼ ਕੋਲ ਕ੍ਰਮਵਾਰ 40-40 ਜਹਾਜ਼ ਹਨ। ਬ੍ਰਿਟਿਸ਼ ਏਅਰਵੇਜ਼ ਕੋਲ 30, ਜਦੋਂਕਿ ਭਾਰਤ ਦੀ ਏਅਰ ਇੰਡੀਆ ਕੋਲ 27 ਡ੍ਰੀਮਲਾਈਨਰ ਹਨ।

ਬੋਇੰਗ 787 ਦਾ ਸਭ ਤੋਂ ਵੱਡਾ ਆਪ੍ਰੇਟਰ ਅਮਰੀਕਾ

ਡ੍ਰੀਮਲਾਈਨਰ 3 ਪ੍ਰਮੁੱਖ ਵੈਰੀਐਂਟਸ 787-8, 787-9 ਅਤੇ 787-10 ’ਚ ਆਉਂਦਾ ਹੈ। ਹਰੇਕ ਮਾਡਲ ਨੂੰ ਵੱਖ-ਵੱਖ ਰੂਟਸ ਅਤੇ ਉਡਾਣ ਸਮੇਂ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ। ਅਮਰੀਕਾ ਦੁਨੀਆ ਭਰ ’ਚ ਬੋਇੰਗ 787 ਦਾ ਸਭ ਤੋਂ ਵੱਡਾ ਆਪ੍ਰੇਟਰ ਹੈ, ਅਮਰੀਕਾ ਕੋਲ ਅਜਿਹੇ 400 ਜਹਾਜ਼ ਹਨ ਅਤੇ ਯੂਨਾਈਟਿਡ ਏਅਰਲਾਈਨਜ਼, ਅਮਰੀਕਨ ਏਅਰਲਾਈਨਜ਼ ਵਰਗੇ ਵੱਡੇ ਬ੍ਰਾਂਡ ਇਸ ਦਾ ਸੰਚਾਲਨ ਕਰ ਰਹੇ ਹਨ। ਜਦੋਂਕਿ ਜਾਪਾਨ ਇਸ ਸੂਚੀ ’ਚ 130 ਜਹਾਜ਼ਾਂ ਨਾਲ ਜਾਪਾਨ ਦੂਜੇ ਨੰਬਰ ’ਤੇ ਹੈ।

ਜਾਪਾਨ ’ਚ ਆਲ ਨਿੱਪਾਨ ਏਅਰਵੇਜ਼ ਅਤੇ ਜਾਪਾਨ ਏਅਰਲਾਈਨਜ਼ ਇਸ ਜਹਾਜ਼ ਦਾ ਇਸਤੇਮਾਲ ਕਰ ਰਹੇ ਹਨ। ਇਸ ਤੋਂ ਇਲਾਵਾ ਮਿਡਲ ਈਸਟ ’ਚ ਕਤਰ ਏਅਰਵੇਜ਼ ਅਤੇ ਏਤੀਹਾਦ ਏਅਰਵੇਜ਼ ਵੀ ਡ੍ਰੀਮਲਾਈਨਰ ਨੂੰ ਵੱਡੇ ਪੈਮਾਨੇ ’ਤੇ ਵਰਤੋਂ ’ਚ ਲਿਆ ਰਹੀਆਂ ਹਨ। ਚੀਨ, ਬ੍ਰਿਟੇਨ, ਕੈਨੇਡਾ ਅਤੇ ਭਾਰਤ ਵਰਗੇ ਦੇਸ਼ ਵੀ ਇਸ ਦੇ ਪ੍ਰਮੁੱਖ ਖਪਤਕਾਰਾਂ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ- 'ਆਖਰੀ ਸੈਲਫੀ'! ਪਰਿਵਾਰ ਦਾ ਸੁਪਨਾ, ਜੋ ਹਵਾ ’ਚ ਫਨਾਹ ਹੋ ਗਿਆ


author

Rakesh

Content Editor

Related News