ਜਲੰਧਰ ਵਿਖੇ ਕੁਝ ਹੀ ਸਕਿੰਟਾਂ ''ਚ ਚੋਰ ਮੋਟਰਸਾਈਕਲ ਲੈ ਕੇ ਹੋਇਆ ਫਰਾਰ, ਘਟਨਾ ਕੈਮਰੇ ''ਚ ਕੈਦ

Friday, Apr 24, 2026 - 05:41 PM (IST)

ਜਲੰਧਰ ਵਿਖੇ ਕੁਝ ਹੀ ਸਕਿੰਟਾਂ ''ਚ ਚੋਰ ਮੋਟਰਸਾਈਕਲ ਲੈ ਕੇ ਹੋਇਆ ਫਰਾਰ, ਘਟਨਾ ਕੈਮਰੇ ''ਚ ਕੈਦ

ਜਲੰਧਰ (ਸੋਨੂੰ)- ਜਲੰਧਰ 'ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਬੇਖ਼ੌਫ਼ ਹੋ ਕੇ ਚੋਰ ਖੁੱਲ੍ਹੇਆਮ ਅਪਰਾਧ ਕਰ ਰਹੇ ਹਨ ਅਤੇ ਫਰਾਰ ਹੋ ਰਹੇ ਹਨ। ਤਾਜ਼ੀ ਘਟਨਾ ਸੋਢਲ ਨਗਰ ਦੇ ਨੇੜੇ ਸ਼ਿਵ ਨਗਰ 'ਚ ਵਾਪਰੀ, ਜਿੱਥੇ ਇਕ ਚੋਰ ਨੇ ਦਿਨ-ਦਿਹਾੜੇ ਇਕ ਘਰ ਦੇ ਬਾਹਰੋਂ ਇਕ ਮੋਟਰਸਾਈਲ ਚੋਰੀ ਕਰ ਲਿਆ।ਪੀੜਤ ਨੇ ਦੱਸਿਆ ਕਿ ਉਸ ਨੇ ਸਿਲਵਰ ਰੰਗ ਦੀ ਮੋਟਰਸਾਈਕਲ ਨੰਬਰ PB08 DH 1969, ਆਪਣੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਜਦੋਂ ਉਹ ਕੰਮ 'ਤੇ ਜਾਣ ਲੱਗਾ ਤਾਂ ਉਸ ਨੇ ਵੇਖਿਆ ਕਿ ਮੋਟਰਸਾਈਕਲ ਗਾਇਬ ਸੀ। ਫਿਰ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਅਤੇ ਵੇਖਿਆ ਕਿ ਇਕ ਚੋਰ ਉਸ ਦੀ ਮੋਟਰਸਾਈਕਲ ਲੈ ਕੇ ਭੱਜ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 26, 27, 28 ਨੂੰ ਪਵੇਗਾ ਮੀਂਹ, 12 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

PunjabKesari

ਘਟਨਾ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ 'ਚ ਲੈ ਲਈ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਪੁਲਸ ਨੂੰ ਚੋਰ ਨੂੰ ਫੜਨ ਦੀ ਅਪੀਲ ਕੀਤੀ ਹੈ। ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਬਿਨਾਂ ਮੂੰਹ ਢੱਕੇ, 2 ਤੋਂ 3 ਸਕਿੰਟਾਂ ਦੇ ਅੰਦਰ ਆਉਂਦਾ ਹੈ ਅਤੇ ਸਾਈਕਲ ਲੈ ਕੇ ਭੱਜ ਜਾਂਦਾ ਹੈ। ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਲੱਗਦਾ ਹੈ ਕਿ ਚੋਰ ਆਪਣੇ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ। ਸ਼ਹਿਰ 'ਚ ਚੋਰੀਆਂ ਦੀ ਵਧਦੀ ਗਿਣਤੀ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੈਸ ਏਜੰਸੀ ਦੇ ਬਾਹਰੋਂ ਨੌਜਵਾਨ ਨੂੰ ਅਗਵਾ ਕਰਕੇ ਕਰ 'ਤਾ ਕਤਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News