ਜੰਗਲ ''ਚੋਂ ਮਿਲੀ 55 ਸਾਲਾ ਔਰਤ ਦੀ ਲਾਸ਼, ਬਲਾਤਕਾਰ ਤੋਂ ਬਾਅਦ ਕਤਲ ਦਾ ਖਦਸ਼ਾ

Saturday, Oct 05, 2024 - 12:28 AM (IST)

ਗਾਜ਼ੀਆਬਾਦ — ਗਾਜ਼ੀਆਬਾਦ ਦੇ ਮੰਡੋਲਾ ਪਿੰਡ ਨੇੜੇ ਜੰਗਲ 'ਚੋਂ ਪੁਲਸ ਨੂੰ 55 ਸਾਲਾ ਔਰਤ ਦੀ ਲਾਸ਼ ਮਿਲੀ। ਪੁਲਸ ਨੂੰ ਸ਼ੱਕ ਹੈ ਕਿ ਔਰਤ ਦਾ ਬਲਾਤਕਾਰ ਤੋਂ ਬਾਅਦ ਕਤਲ ਕੀਤਾ ਗਿਆ ਹੋ ਸਕਦਾ ਹੈ। ਸ਼ੁੱਕਰਵਾਰ ਨੂੰ ਹੋਈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਪਹਿਲਾਂ ਇਸ ਗੱਲ ਦੀ ਪੁਸ਼ਟੀ ਕਰਨਾ ਜਲਦਬਾਜ਼ੀ ਹੋਵੇਗੀ ਕਿ ਇਹ ਬਲਾਤਕਾਰ ਸੀ ਜਾਂ ਨਹੀਂ।

ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਟਰੋਨੀਕਾ ਸਿਟੀ ਥਾਣਾ ਖੇਤਰ ਦੀ ਰਹਿਣ ਵਾਲੀ ਪੀੜਤਾ ਇਕ ਜੀਨਸ ਫੈਕਟਰੀ 'ਚ ਧਾਗਾ ਕਟਰ ਦਾ ਕੰਮ ਕਰਦੀ ਸੀ, ਉਸ ਦੇ ਬੇਟੇ ਮੁਤਾਬਕ ਉਹ ਵੀਰਵਾਰ ਨੂੰ ਰਾਤ 8:30 ਵਜੇ ਆਪਣੇ ਆਮ ਸਮੇਂ 'ਤੇ ਫੈਕਟਰੀ ਤੋਂ ਨਿਕਲੀ ਸੀ ਪਰ ਰਾਤ 9:30 ਵਜੇ ਤੱਕ ਘਰ ਨਹੀਂ ਪਰਤੀ ਸੀ। ਪੁਲਸ ਮੁਤਾਬਕ ਔਰਤ ਦੇ ਬੇਟੇ ਨੇ ਦੱਸਿਆ ਕਿ ਉਸ ਦੇ ਘਰ ਨਾ ਪਰਤਣ ਤੋਂ ਚਿੰਤਤ ਪਰਿਵਾਰ ਨੇ ਉਸ ਦੇ ਸਹਿ-ਕਰਮਚਾਰੀਆਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਮੇਂ 'ਤੇ ਚਲੇ ਗਈ ਸੀ।

ਜੰਗਲ 'ਚ ਲਾਸ਼ ਮਿਲਣ ਦੀ ਸੂਚਨਾ ਮਿਲਣ 'ਤੇ ਮ੍ਰਿਤਕ ਦੇ ਬੇਟੇ ਨੇ ਸ਼ੁੱਕਰਵਾਰ ਸਵੇਰੇ ਆਪਣੀ ਮਾਂ ਦੀ ਲਾਸ਼ ਦੀ ਪਛਾਣ ਕੀਤੀ, ਜਿਸ ਦੇ ਸਿਰ, ਚਿਹਰੇ ਅਤੇ ਗੁਪਤ ਅੰਗ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੇ ਕੰਨਾਂ ਦੀਆਂ ਵਾਲੀਆਂ ਵੀ ਗਾਇਬ ਸਨ। ਦਿਹਾਤੀ ਪੁਲਸ ਦੇ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਸੁਰਿੰਦਰ ਨਾਥ ਤਿਵਾਰੀ ਨੇ ਕਿਹਾ, "ਇਹ ਪੁਸ਼ਟੀ ਕਰਨਾ ਬਹੁਤ ਜਲਦਬਾਜ਼ੀ ਹੈ ਕਿ ਕੀ ਔਰਤ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਫਿਰ ਕਤਲ ਕੀਤਾ ਗਿਆ ਸੀ।"

ਅਸੀਂ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਘਟਨਾ ਸਥਾਨ 'ਤੇ ਸੰਘਰਸ਼ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਪੁਲਸ ਸੀ.ਸੀ.ਟੀ.ਵੀ. ਫੁਟੇਜ ਦੀ ਸਮੀਖਿਆ ਕਰਕੇ ਸਬੂਤ ਇਕੱਠੇ ਕਰ ਰਹੀ ਹੈ ਅਤੇ ਜਾਂਚ ਦੇ ਸਬੰਧ ਵਿੱਚ ਸੈਂਪਲ ਲੈਣ ਲਈ ਇੱਕ ਸਨਿਫਰ ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਤਾਇਨਾਤ ਕੀਤੀ ਗਈ ਹੈ।


Inder Prajapati

Content Editor

Related News