ਪਾਣੀ ਨਾਲ ਭਰੇ ਖੱਡ ''ਚੋਂ ਮਿਲੀਆਂ ਦੋ ਬੱਚਿਆਂ ਦੀ ਲਾਸ਼ਾਂ, ਕਤਲ ਦਾ ਖ਼ਦਸ਼ਾ, ਮਾਪਿਆਂ ਨੇ ਲਾਏ ਗੰਭੀਰ ਦੋਸ਼

Monday, Jul 15, 2024 - 01:08 PM (IST)

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਦੇ ਬੇਉਰ ਥਾਣਾ ਖੇਤਰ 'ਚ ਸੋਮਵਾਰ ਨੂੰ ਪੁਲਸ ਨੇ ਪਾਣੀ ਨਾਲ ਭਰੇ ਖੱਡ 'ਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਪੁਲਸ ਸੂਤਰਾਂ ਨੇ ਦੱਸਿਆ ਕਿ ਲਾਲੂ ਪੈਟਰੋਲ ਪੰਪ ਨੇੜੇ ਪਾਣੀ ਨਾਲ ਭਰੇ ਖੱਡ 'ਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ ਵਿਵੇਕ ਕੁਮਾਰ (12) ਅਤੇ ਪ੍ਰਤਿਊਸ਼ ਕੁਮਾਰ (11) ਵਜੋਂ ਹੋਈ ਹੈ, ਜੋ ਗਰਦਾਨਿਆਬਾਦ ਥਾਣਾ ਖੇਤਰ ਦੇ ਸਰਿਸਤਾਬਾਦ ਮੁਹੱਲੇ ਦੇ ਰਹਿਣ ਵਾਲੇ ਹਨ। ਦੋਵੇਂ ਬੱਚੇ ਕੱਲ੍ਹ ਤੋਂ ਲਾਪਤਾ ਸਨ। ਸੂਤਰਾਂ ਨੇ ਦੱਸਿਆ ਕਿ ਡੌਗ ਸਕੁਐਡ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਪੈਣ ਦੇ ਆਸਾਰ, ਸਕੂਲ-ਕਾਲਜਾਂ 'ਚ ਛੁੱਟੀ ਦਾ ਐਲਾਨ

ਇਸ ਘਟਨਾ ਦੇ ਵਿਰੋਧ ਵਿਚ ਗੁੱਸੇ ਵਿਚ ਆਏ ਲੋਕਾਂ ਨੇ ਜੰਮ ਕੇ ਬਵਾਲ ਕੀਤਾ। ਲਾਲੂ ਪੈਟਰੋਲ ਪੰਪ ਕੋਲ ਲੋਕਾਂ ਨੇ ਸੜਕ 'ਤੇ ਅੱਗਜ਼ਨੀ ਕੀਤੀ ਅਤੇ ਰੋਡ ਜਾਮ ਕਰ ਦਿੱਤਾ। ਮੌਕੇ 'ਤੇ ਵੱਡੀ ਗਿਣਤੀ ਵਿਚ ਪੁਲਸ ਪਹੁੰਚ ਗਈ ਹੈ ਅਤੇ ਲੋਕਾਂ ਦਾ ਹੰਗਾਮਾ ਜਾਰੀ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਬੱਚਿਆਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਲਾਸ਼ਾਂ ਨੂੰ ਪਾਣੀ ਨਾਲ ਭਰੇ ਖੱਡ ਵਿਚ ਸੁੱਟ ਦਿੱਤਾ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਵਿਚ ਡੁੱਬ ਕੇ ਮੌਤ ਦਾ ਮਾਮਲਾ ਜਾਪਦਾ ਹੈ।

ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ: 437 ਪੀੜਤ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ

ਘਟਨਾ ਬੇਉਰ ਥਾਣਾ ਖੇਤਰ ਦੀ ਹੈ। ਦੋਵੇਂ ਬੱਚੇ ਐਤਵਾਰ ਨੂੰ ਗਰਦਾਨਿਆਬਾਦ ਤੋਂ ਲਾਪਤਾ ਹੋਏ ਸਨ ਅਤੇ ਰਾਤ 11 ਵਜੇ ਥਾਣੇ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ। ਸੋਮਵਾਰ ਨੂੰ ਬੇਉਰ ਥਾਣਾ ਖੇਤਰ ਦੇ ਲਾਲੂ ਪੈਟਰੋਲ ਪੰਪ ਕੋਲ ਖੱਡ ਵਿਚੋਂ ਉਨ੍ਹਾਂ ਦੋਹਾਂ ਬੱਚਿਆਂ ਦੀ ਲਾਸ਼ਾਂ ਮਿਲੀਆਂ। ਸੂਚਨਾ ਮਿਲਣ 'ਤੇ ਪੁਲਸ ਵਲੋਂ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ। ਸੀ. ਸੀ. ਟੀ. ਵੀ. ਫੁਟੇਜ ਵਿਚ ਇਕੱਠੇ ਤਿੰਨ ਬੱਚੇ ਨਜ਼ਰ ਆਏ। ਤੀਜੇ ਬੱਚੇ ਨੂੰ ਬੁਲਾ ਕੇ ਪੁੱਛ-ਗਿੱਛ ਕੀਤੀ ਗਈ। ਉਸ ਨੇ ਦੱਸਿਆ ਕਿ ਉਹ ਦੋਵੇਂ ਬਾਈਪਾਸ 'ਤੇ ਘੋੜੇ ਦੀ ਸਵਾਰੀ ਕਰਨ ਗਏ ਸਨ। ਰਾਤ ਤੱਕ ਨਹੀਂ ਆਏ ਤਾਂ ਸਵੇਰੇ ਵਿਨੋਦ ਅਤੇ ਪ੍ਰਤਿਊਸ਼ ਦੀਆਂ ਲਾਸ਼ਾਂ ਪਾਣੀ ਨਾਲ ਭਰੇ ਖੱਡ ਵਿਚ ਸਥਾਨਕ ਲੋਕਾਂ ਨੇ ਵੇਖੀਆਂ।

ਇਹ ਵੀ ਪੜ੍ਹੋ- 24 ਘੰਟਿਆਂ 'ਚ 12 ਲੱਖ ਬੂਟੇ ਲਾ ਕੇ ਇੰਦੌਰ ਨੇ ਰਚਿਆ ਇਤਿਹਾਸ, ਬਣਾਇਆ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ

ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਦੋਹਾਂ ਦੀ ਡੁੱਬਣ ਨਾਲ ਮੌਤ ਹੋਈ ਹੈ ਕਿਉਂਕਿ ਉਨ੍ਹਾਂ ਦੇ ਕੱਪੜੇ ਅਤੇ ਚੱਪਲਾਂ ਪਾਣੀ ਨਾਲ ਭਰੇ ਖੱਡ ਕੋਲ ਮਿਲੇ ਹਨ ਪਰ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਗੁੱਸੇ ਵਿਚ ਆਏ ਲੋਕ ਡੂੰਘਾਈ ਨਾਲ ਜਾਂਚ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਸਥਾਨਕ ਨੁਮਾਇੰਦਿਆਂ ਨੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।


Tanu

Content Editor

Related News