BMW ਕਾਰ ਨੇ ਆਟੋ ਨੂੰ ਮਾਰੀ ਟੱਕਰ, ਬਜ਼ੁਰਗ ਦੀ ਮੌਤ

Saturday, Sep 21, 2024 - 05:25 PM (IST)

BMW ਕਾਰ ਨੇ ਆਟੋ ਨੂੰ ਮਾਰੀ ਟੱਕਰ, ਬਜ਼ੁਰਗ ਦੀ ਮੌਤ

ਨਵੀਂ ਦਿੱਲੀ (ਭਾਸ਼ਾ)- ਮੱਧ ਦਿੱਲੀ ਦੇ ਤਿਲਕ ਮਾਰਗ 'ਤੇ ਇਕ ਲਗਜ਼ਰੀ ਕਾਰ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ 'ਚ ਸਵਾਰ 63 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ 12 ਸਤੰਬਰ ਸਵੇਰੇ 5 ਵਜੇ ਉਦੋਂ ਹੋਇਆ ਜਦੋਂ ਧੀਰਜ ਕੁਮਾਰ, ਆਪਣੇ ਪਿਤਾ ਸਚਿਦਾਨੰਦ, ਪਤਨੀ ਕੁਮਾਰ ਸਲਮਾ ਅਤੇ 2 ਬੇਟਿਆਂ ਯਸ਼ਰਾਜ ਅਤੇ ਹੰਸਰਾਜ ਨਾਲ ਆਟੋ ਰਿਕਸ਼ਾ 'ਚ ਸਵਾਰ ਹੋ ਕੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਜਾ ਰਹੇ ਸੀ। ਪੁਲਸ ਨੇ ਜਦੋਂ ਕਿ ਜਦੋਂ ਆਟੋ ਰਿਕਸ਼ਾ ਸਿਕੰਦਰਾ ਅਤੇ ਮਥੁਰਾ ਰੋਡ ਚੌਰਾਹੇ ਦੀ ਟਰੈਫਿਕ ਲਾਈਟ ਕੋਲ ਪਹੁੰਚਿਆ, ਉਦੋਂ ਇਕ ਬੀ.ਐੱਮ.ਡਬਲਿਊ ਕਾਰ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਆਟੋ ਪਲਟ ਗਿਆ। ਮਾਮਲੇ 'ਚ ਦਰਜ ਐੱਫ.ਆਈ.ਆਰ. ਅਨੁਸਾਰ ਬੀ.ਐੱਮ.ਡਬਲਿਊ ਕਾਰ ਡਰਾਈਵਰ ਨੇ ਲਾਲ ਬੱਤੀ ਦੀ ਉਲੰਘਣਾ ਕੀਤੀ ਅਤੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। 

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਆਟੋ ਰਿਕਸ਼ਾ ਸਵਾਰ ਸਾਰੇ 5 ਯਾਤਰੀ ਜ਼ਖ਼ਮੀ ਹੋ ਗਏ, ਜਦੋਂ ਕਿ ਡਰਾਈਵਰ ਬਚ ਗਿਆ ਅਤੇ ਉਸੇ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਸਚਿਦਾਨੰਦ ਅਤੇ ਉਨ੍ਹਾਂ ਦਾ ਪੋਤਾ ਯਸ਼ਰਾਜ (8) ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦੋਹਾਂ ਨੂੰ ਲੋਕਨਾਇਕ ਜੈਪ੍ਰਕਾਸ਼ (ਐੱਲ.ਐੱਨ.ਜੇ.ਪੀ.) ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸਚਿਦਾਨੰਦ ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਹਿਮਾਲ ਪ੍ਰਦੇਸ਼ 'ਚ ਰਜਿਸਟਰਡ ਬੀ.ਐੱਮ.ਡਬਲਿਊ. ਕਾਰ ਅਤੇ ਉਸ ਦੇ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ-281 (ਲਾਪਰਵਾਹੀ ਨਾਲ ਵਾਹਨ ਚਲਾਉਣਾ) ਅਤੇ 125 (ਏ) (ਦੂਜੇ ਦੀ ਜ਼ਿੰਦਗੀ ਜਾਂ ਸੁਰੱਖਿਆ ਨੂੰ ਖ਼ਤਰੇ 'ਚ ਪਾਉਣਾ) ਦੇ ਅਧੀਨ ਤਿਲਕ ਮਾਰਗ ਪੁਲਸ ਥਾਣੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News