BMC ਨੇ 55 ਸਾਲ ਤੋਂ ਵਧ ਉਮਰ ਦੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ

05/01/2020 6:04:09 PM

ਮੁੰਬਈ- ਬ੍ਰਹਿਮੁੰਬਈ ਮਹਾਨਗਰ ਪਾਲਿਕਾ (ਬੀ.ਐੱਮ.ਸੀ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ, 55 ਸਾਲ ਤੋਂ ਵਧ ਉਮਰ ਦੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਜਾਂ ਫੀਲਡ ਡਿਊਟੀ 'ਤੇ ਨਹੀਂ ਆਉਣ ਲਈ ਕਿਹਾ। ਪਹਿਲਾਂ ਤੋਂ ਹੀ ਗੰਭੀਰ ਬੀਮਾਰੀਆਂ ਨਾਲ ਪੀੜਤ ਕਰਮਚਾਰੀਆਂ ਨੂੰ 2 ਹਫਤੇ ਦੀ ਛੁੱਟੀ ਦਿੱਤੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਮਹਾਨਗਰ ਪਾਲਿਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਸਹੂਲਤ ਜਿਨਾਂ ਨੂੰ ਦਿੱਤੀ ਜਾ ਰਹੀ ਹੈ, ਉਨਾਂ 'ਚ ਡਾਕਟਰ, ਨਰਸ ਅਤੇ ਸੈਮੀ-ਮੈਡੀਕਲ ਕਰਮਚਾਰੀ ਆਦਿ ਸ਼ਾਮਲ ਹਨ। ਬੀ.ਐੱਮ.ਸੀ. ਬੁਲਾਰੇ ਨੇ ਕਿਹਾ,''55 ਸਾਲ ਤੋਂ ਵਧ ਉਮਰ ਦੇ ਜਿਨਾਂ ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਅਤੇ ਗੁਰਦੇ ਦੀ ਬੀਮਾਰੀ ਹੈ, ਉਨਾਂ ਨੂੰ 2 ਹਫਤਿਆਂ ਤੱਕ ਘਰ ਹੀ ਰਹਿਣ ਲਈ ਕਿਹਾ ਗਿਆ ਹੈ।'' ਅਧਿਕਾਰੀਆਂ ਅਨੁਸਾਰ, ਪਰ ਹੋਰ ਸਾਰੇ ਕਰਮਚਾਰੀਆਂ ਦੀ ਦਫ਼ਤਰਾਂ ਅਤੇ ਫੀਲਡ ਡਿਊਟੀ 'ਤੇ ਮੌਜੂਦਗੀ ਬਿਲਕੁਲ ਜ਼ਰੂਰੀ ਹੈ।


DIsha

Content Editor

Related News