ਹਿਮਾਚਲ: ਊਨਾ ’ਚ ਪਟਾਕਾ ਫੈਕਟਰੀ ’ਚ ਹੋਇਆ ਵੱਡਾ ਧਮਾਕਾ, 7 ਲੋਕ ਜ਼ਿੰਦਾ ਸੜੇ

Tuesday, Feb 22, 2022 - 04:18 PM (IST)

ਹਿਮਾਚਲ: ਊਨਾ ’ਚ ਪਟਾਕਾ ਫੈਕਟਰੀ ’ਚ ਹੋਇਆ ਵੱਡਾ ਧਮਾਕਾ, 7 ਲੋਕ ਜ਼ਿੰਦਾ ਸੜੇ

ਊਨਾ– ਹਿਮਾਚਲ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ, ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਬਾਥੜੀ ’ਚ ਇਕ ਪਟਾਕਾ ਫੈਕਟਰੀ ’ਚ ਅਚਾਨਕ ਧਮਾਕਾ ਹੋ ਗਿਆ ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਗੰਭੀਰ ਰੂਪ ਨਾਲ ਝੂਲਸ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ’ਚ ਕੰਮ ਕਰਨ ਵਾਲੇ ਸਾਰੇ ਮਜ਼ਦੂਰ ਬਾਹਰੀ ਸੂਬਿਆਂ ਦੇ ਹਨ। ਹਾਲਾਂਕਿ ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਧਮਾਕੇ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਸਨ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ। 

ਨਾਜਾਇਜ਼ ਰੂਪ ਨਾਲ ਚੱਲ ਰਹੀ ਸੀ ਫੈਕਟਰੀ
ਊਨਾ ਦੀ ਜਿਸ ਫੈਕਟਰੀ ’ਚ ਧਮਾਕਾ ਹੋਇਆ ਹੈ ਉਹ ਨਾਜਾਇਜ਼ ਰੂਪ ਨਾਲ ਚੱਲ ਰਹੀ ਸੀ। ਇਹ ਫੈਕਟਰੀ ਕਦੋਂ ਤੋਂ ਇੱਥੇ ਚੱਲ ਰਹੀ ਹੈ ਅਤੇ ਕਿਸ ਤਰ੍ਹਾਂ ਸੰਚਾਲਿਤ ਹੋ ਰਹੀ ਸੀ ਇਸ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਹੈ। ਐੱਸ.ਪੀ. ਊਨਾ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਹਾਲਾਂਕਿ, ਫੈਕਟਰੀ ਸੰਚਾਲਕ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਉੱਥੇ ਹੀ ਧਮਾਕੇ ’ਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 15 ਲੋਕ ਗੰਭੀਰ ਰੂਪ ਨਾਲ ਝੂਲਸ ਗਏ ਹਨ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ, ਇੱਥੇ ਅਜੇ ਵੀ ਬਾਰੂਦ ਭਰਿਆ ਹੋਇਆ ਹੈ। ਧਮਾਕਾ ਸਵੇਰੇ ਕਰੀਬ 11 ਵਜੇ ਹੋਇਆ ਸੀ। 


author

Rakesh

Content Editor

Related News