ਬੰਗਾਲ ’ਚ ਭਾਜਪਾ, ਤ੍ਰਿਣਮੂਲ ਕਾਂਗਰਸ ਵਰਕਰਾਂ ਦੀ ਹੱਤਿਆ

12/10/2018 9:35:35 PM

ਕੋਲਕਾਤਾ– ਪੱਛਮੀ ਬੰਗਾਲ ਵਿਚ ਸੱਤਾਧਾਰੀ ਦਲ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 1-1 ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਟੀਮ ਨੇ ਸੋਮਵਾਰ ਨੂੰ ਦੱਸਿਆ ਕਿ ਭਾਜਪਾ ਦੇ ਸਮਰਥਕ ਇਕ ਵਿਦਿਆਰਥੀ ਦੀ ਪੂਰਬੀ ਬਰਧਮਾਨ ਜ਼ਿਲੇ ਵਿਚ ਦੁਰਗਾਪੁਰ ਦੇ ਕਕਛਾ ਵਿਚ ਵੀਰਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਹੱਤਿਆ ਉਸ ਸਮੇਂ ਕੀਤੀ ਗਈ, ਜਦੋਂ ਉਹ ਪ੍ਰਸਤਾਵਿਤ ਸੇਵ ਡੈਮੋਕ੍ਰੇਸੀ ਰੈਲੀ ਦੇ ਸਬੰਧ ਵਿਚ ਇਕ ਬੈਠਕ ਵਿਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਿਹਾ ਸੀ। ਭਾਜਪਾ ਨੇਤਾ ਨੇ ਵਿਦਿਆਰਥੀ ਸੰਦੀਪ ਦੀ ਹੱਤਿਆ ਪਿੱਛੇ ਤ੍ਰਿਣਮੂਲ ਕਾਂਗਰਸ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ।

ਦੂਜੀ ਘਟਨਾ 24 ਦੱਖਣੀ ਪਰਗਣਾ ਜ਼ਿਲੇ ਦੇ ਹੱਥਪੁਕੁਰੀਆ ਪਿੰਡ ਵਿਚ ਹੋਈ। ਤ੍ਰਿਣਮੂਲ ਕਾਂਗਰਸ ਦੇ ਵਰਕਰ ਨਜੀਰੂਦੀਨ ਸਰਦਾਰ ਦੀ ਉਸ ਸਮੇਂ ਹੱਤਿਆ ਕੀਤੀ ਗਈ, ਜਦੋਂ ਉਹ ਆਪਣੇ ਇਕ ਸਬੰਧੀ ਦੇ ਨਾਲ ਦੋਪਹੀਆ ਵਾਹਨ ਰਾਹੀਂ ਐਤਵਾਰ ਦੀ ਰਾਤ ਕਰੀਬ 10 ਵਜੇ ਘਰ ਪਰਤ ਰਿਹਾ ਸੀ। ਹਮਲਾਵਰਾਂ ਨੇ ਨਜੀਰੂਦੀਨ ਨੂੰ ਵਾਹਨ ਤੋਂ ਉਤਾਰ ਕੇ ਗੋਲੀ ਮਾਰ ਦਿੱਤੀ।


Inder Prajapati

Content Editor

Related News