ਭਾਜਪਾ ਦੀ ਬੇਇਨਸਾਫੀ ਦਾ ਬਦਲਾ ਲਵੇਗਾ ਬੰਗਾਲ : ਮਮਤਾ ਬੈਨਰਜੀ
Saturday, May 18, 2024 - 07:33 PM (IST)
ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ‘ਬੇਇਨਸਾਫੀ’ ਦਾ ਬਦਲਾ ਲਵੇਗਾ ਅਤੇ ‘ਯਕੀਨੀ ਤੌਰ ’ਤੇ ਬੰਗਲਾ ਵਿਰੋਧੀਆਂ ਦਾ ਸਫਾਇਆ ਹੋਵੇਗਾ।’ ਬੈਨਰਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਗਰੀਬਾਂ ਦੇ ਵਿਕਾਸ ਲਈ ਨਿਰਧਾਰਿਤ ਪੈਸੇ ਨੂੰ ਰੋਕ ਕੇ ਪ੍ਰਚਾਰ-ਪ੍ਰਸਾਰ ’ਤੇ ਪੈਸਾ ਖਰਚ ਕਰਦੇ ਰਹਿਣਾ ਪਾਪ ਹੈ।
ਤ੍ਰਿਣਮੂਲ ਮੁਖੀ ਪਿਛਲੇ 3 ਸਾਲਾਂ ਤੋਂ ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ) ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਕੇਂਦਰ ਵੱਲੋਂ ਰਾਜ ਨੂੰ 1.65 ਲੱਖ ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦਾ ਭੁਗਤਾਨ ਨਾ ਕਰਨ ’ਤੇ ਆਵਾਜ਼ ਉਠਾ ਰਹੇ ਹਨ।