1 ਜੂਨ ਨੂੰ ਵੋਟਿੰਗ ਮਸ਼ੀਨ ਦੀ ਆਵਾਜ਼ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੀ ਆਖ਼ਰੀ ਚੀਕ ਵਾਂਗ ਹੋਵੇਗੀ: ਭਗਵੰਤ ਮਾਨ

Wednesday, May 15, 2024 - 11:12 AM (IST)

1 ਜੂਨ ਨੂੰ ਵੋਟਿੰਗ ਮਸ਼ੀਨ ਦੀ ਆਵਾਜ਼ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੀ ਆਖ਼ਰੀ ਚੀਕ ਵਾਂਗ ਹੋਵੇਗੀ: ਭਗਵੰਤ ਮਾਨ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਮੁੱਖ ਮੰਤਰੀ ਭਗਵੰਤ ਮਾਨ ਨੇ ਜੋਧਾਂ ’ਚ ਲੁਧਿਆਣਾ ਤੋਂ ‘ਆਪ’ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਰੋਡਸ਼ੋਅ ਕਰਦਿਆਂ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਉਤਸ਼ਾਹ ਨੂੰ ਵੇਖ ਕੇ ਦੱਸ ਸਕਦੇ ਹਨ ਕਿ ਪੰਜਾਬ ਦੇ ਲੋਕ ‘ਆਪ’ਨੂੰ ਇਕ ਹੋਰ ਇਤਿਹਾਸਕ ਫ਼ਤਵਾ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਿੰਗ ਮਸ਼ੀਨ ਦੀ ਆਵਾਜ਼ ਪੰਜਾਬ ’ਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਆਖ਼ਰੀ ਚੀਕ ਵਾਂਗ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਅਸੀਂ ਪਿੰਡਾਂ ਅਤੇ ਸਰਕਾਰੀ ਸਕੂਲਾਂ ’ਚੋਂ ਪੜ੍ਹ ਕੇ ਆਏ ਹਾਂ। ਮੈਂ ਤੁਹਾਡੇ ਦਰਦ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਉਹ ਤੁਹਾਡੇ ਕਾਰੋਬਾਰ ’ਚ ਹਿੱਸਾ ਮੰਗਦੇ ਸਨ, ਮੈਂ ਸਿਰਫ਼ 3 ਕਰੋੜ ਪੰਜਾਬੀਆਂ ਨਾਲ ਦਰਦ ਸਾਂਝਾ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਕਿਸੇ ਸੂਬੇ ਦੇ ਵਿਕਾਸ ਲਈ ਸਭ ਦਾ ਵਿਕਾਸ ਜ਼ਰੂਰੀ ਹੈ। ਮੈਂ ਚਾਹੁੰਦਾ ਹਾਂ ਕਿ ਕਿਸਾਨ, ਵਪਾਰੀ, ਮਜ਼ਦੂਰ ਆਦਿ ਹਰ ਕੋਈ ਖ਼ੁਸ਼ ਹੋਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦਾ ਬਣਦਾ ਮੁੱਲ ਮਿਲੇ।

ਇਹ ਵੀ ਪੜ੍ਹੋ- ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲ 'ਚ ਵੇਖ ਭੁੱਬਾਂ ਮਾਰ-ਮਾਰ ਰੋਇਆ ਪਰਿਵਾਰ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਪੂਰਾ ਕਰ ਰਹੀ ਹੈ। ਅਸੀਂ ਪੰਜਾਬ ’ਚ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਨਾਲ ਪੰਜਾਬੀਆਂ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬੱਚਤ ਹੁੰਦੀ ਹੈ। ਬੰਦ ਪਏ ਟੋਲ ਪਲਾਜ਼ਾ ਦੇ ਬੂਥਾਂ ’ਚ ਆਮ ਆਦਮੀ ਕਲੀਨਕ, ਵੇਰਕਾ ਬੂਥ ਅਤੇ ਬਾਥਰੂਮ ਖੋਲ੍ਹੇ ਜਾਣਗੇ ਤਾਂ ਜੋ ਲੋਕਾਂ ਨੂੰ ਇਹ ਸਹੂਲਤਾਂ ਸੜਕ ’ਤੇ ਆਸਾਨੀ ਨਾਲ ਮਿਲ ਸਕਣ। ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ’ਚ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਨ, ਉਹ ਤਾਨਾਸ਼ਾਹ ਭਾਜਪਾ ਅਤੇ ਕੇਂਦਰ ਖ਼ਿਲਾਫ਼ ਲੜ ਰਹੇ ਹਨ, ਉਹ ਰਾਜਪਾਲ ਖ਼ਿਲਾਫ਼ ਲੜ ਰਹੇ ਹਨ ਅਤੇ ਉਹ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ।

ਜੋ ਵੀ ਪਾਰਟੀ ਸੱਤਾ ’ਚ, ਕੈਪਟਨ ਉਹਦੇ ਨਾਲ
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਬੋਲਦਿਆਂ ਕਿਹਾ ਕਿ ਮੁਗ਼ਲ ਸਾਮਰਾਜ ਵੇਲੇ ਉਨ੍ਹਾਂ ਦਾ ਪਰਿਵਾਰ ਮੁਗ਼ਲਾਂ ਨਾਲ ਸੀ, ਅੰਗਰੇਜ਼ਾਂ ਵੇਲੇ ਉਹ ਅੰਗਰੇਜ਼ਾਂ ਨਾਲ ਸਨ ਅਤੇ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਅਦ ਹੁਣ ਕੈਪਟਨ ਭਾਜਪਾ ’ਚ ਹਨ ਕਿਉਂਕਿ ਦੇਸ਼ ’ਚ ਭਾਜਪਾ ਦੀ ਸਰਕਾਰ ਹੈ। ਜੋ ਵੀ ਪਾਰਟੀ ਸੱਤਾ ’ਚ ਹੁੰਦੀ ਹੈ, ਉਹ ਉਸ ਨਾਲ ਹੁੰਦੇ ਹਨ। ਉਨ੍ਹਾਂ ਨੇ ਰਵਨੀਤ ਬਿੱਟੂ ਨੂੰ ਵੀ ਘੇਰਦਿਆਂ ਕਿਹਾ ਕਿ ਉਨ੍ਹਾਂ ਵਰਗੇ ਆਗੂ ਬਿਨਾਂ ਸਟੈਂਡ ਤੋਂ ਹਨ। ਉਹ ਗ਼ਲਤ ਤਰੀਕੇ ਨਾਲ ਸਰਕਾਰੀ ਘਰ ’ਚ ਰਹਿ ਰਹੇ ਸਨ ਅਤੇ ਅਸੀਂ ਉਨ੍ਹਾਂ ਤੋਂ 1 ਕਰੋੜ 84 ਲੱਖ ਰੁਪਏ ਵਸੂਲ ਲਏ ਹਨ, ਹੁਣ ਉਹ ਭਾਜਪਾ ਦਫ਼ਤਰ ’ਚ ਸੌਂ ਰਹੇ ਹਨ। ਇਨ੍ਹਾਂ ਆਗੂਆਂ ਤੇ ਇਨ੍ਹਾਂ ਦੇ ਨਾਟਕਾਂ ਪਿੱਛੇ ਮੁੜ ਨਾ ਫਸਣਾ। ਮਾਨ ਨੇ ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਬਾਰੇ ਕਿਹਾ ਕਿ ਇਹ ਦੋਵੇਂ ਇਕ-ਦੂਜੇ ਨਾਲ ਲੜ ਕੇ ਖ਼ਤਮ ਹੋ ਜਾਣਗੇ। ਅੱਜ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਕੁਝ ਹਫ਼ਤੇ ਪਹਿਲਾਂ ਉਹ ਭਾਜਪਾ ਤੋਂ ਗਠਜੋੜ ਦੀ ਭੀਖ ਮੰਗ ਰਹੇ ਸਨ। ਪਹਾੜਾਂ ਦੇ ਸਕੂਲਾਂ ’ਚ ਪੜ੍ਹਨ ਵਾਲੇ ਸੁਖਬੀਰ ਬਾਦਲ ਵਰਗੇ ਆਗੂ ਕਦੇ ਵੀ ਆਮ ਲੋਕਾਂ ਦੇ ਦਰਦ ਜਾਂ ਲੋੜਾਂ ਨੂੰ ਨਹੀਂ ਸਮਝ ਸਕਦੇ।

ਇਹ ਵੀ ਪੜ੍ਹੋ- ਸ਼ਰਮਨਾਕ! ਜਲੰਧਰ 'ਚ ਖੇਤਾਂ 'ਚੋਂ ਮਿਲੀ ਨਵਜੰਮੀ ਬੱਚੀ, ਹਾਲਤ ਵੇਖ ਪੁਲਸ ਵੀ ਹੋਈ ਹੈਰਾਨ, ਅੱਖ 'ਤੇ ਸੀ ਜ਼ਖ਼ਮ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News