ਪੂਰਬੀ ਦਿੱਲੀ ''ਚ ਭਾਜਪਾ ਵਰਕਰ ਦੀ ਗੋਲੀ ਮਾਰ ਕੇ ਹੱਤਿਆ

Thursday, Jun 04, 2020 - 02:05 AM (IST)

ਪੂਰਬੀ ਦਿੱਲੀ ''ਚ ਭਾਜਪਾ ਵਰਕਰ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ (ਭਾਸ਼ਾ) : ਪੂਰਬੀ ਦਿੱਲੀ ਦੇ ਮੰਡਾਵਲੀ ਖੇਤਰ 'ਚ ਇੱਕ ਪਾਰਕ ਦੇ ਕੋਲ ਅਣਪਛਾਤੇ ਹਮਲਾਵਰਾਂ ਨੇ ਬੁੱਧਵਾਰ ਸਵੇਰੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਉਥੇ ਹੀ ਇੱਕ ਸਥਾਨਕ ਭਾਜਪਾ ਨੇਤਾ ਨੇ ਦਾਅਵਾ ਕੀਤਾ ਕਿ ਉਕਤ ਵਿਅਕਤੀ ਪਾਰਟੀ ਦਾ ਵਰਕਰ ਸੀ।
ਪੁਲਸ ਨੇ ਦੱਸਿਆ ਕਿ ਰਾਹੁਲ ਨਾਗਰ ਉਰਫ ਭੁਰੂ ਨੂੰ ਚਾਰ ਗੋਲੀਆਂ ਲੱਗੀ। ਦਿੱਲੀ ਭਾਜਪਾ ਦੇ ਇੱਕ ਨੇਤਾ ਨੇ ਕਿਹਾ ਕਿ ਨਾਗਰ ਨੇ 2017 ਨਾਗਰਿਕ ਚੋਣ ਕਾਂਗਰਸ ਦੇ ਉਮੀਦਵਾਰ ਦੇ ਤੌਰ ਚੋਣ ਲੜੀ ਸੀ। ਉਹ ਚੋਣ 'ਚ ਹਾਰ ਗਿਆ ਅਤੇ ਬਾਅਦ 'ਚ ਭਾਜਪਾ 'ਚ ਸ਼ਾਮਲ ਹੋ ਗਿਆ ਸੀ।
ਪੁਲਸ ਨੇ ਦੱਸਿਆ ਕਿ ਨਾਗਰ ਸਵੇਰੇ ਆਪਣੇ ਘਰ ਦੇ ਕੋਲ ਖਡ਼ਾ ਸੀ ਉਦੋਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾਈਆਂ। ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਾਗਰ ਦੇ ਗੁਆਂਢੀ ਅਤੇ ਪਰਿਵਾਰ  ਦੇ ਮੈਂਬਰ ਬਾਹਰ ਨਿਕਲੇ ਅਤੇ ਉਸ ਨੂੰ ਸੜਕ 'ਤੇ ਪਿਆ ਦੇਖਿਆ। ਦੋਸ਼ੀ ਮੋਟਰਸਾਈਕਲਾਂ 'ਤੇ ਫਰਾਰ ਹੋ ਗਏ।
 


author

Inder Prajapati

Content Editor

Related News