ਬੀ.ਜੇ.ਪੀ ਵਰਕਰ ਦੀ ਇਸ ਹਰਕਤ ''ਤੇ ਭੜਕੀ ਉਮਾ ਭਾਰਤੀ, ਦੇ ਦਿੱਤੀ ਨਸੀਹਤ

Wednesday, Sep 20, 2017 - 02:45 PM (IST)

ਇਲਾਹਾਬਾਦ— ਪਾਣੀ ਪ੍ਰਬੰਧ ਅਤੇ ਸਵੱਛਤਾ ਮੰਤਰੀ ਉਮਾ ਭਾਰੀ ਆਪਣੇ ਇਕ ਦਿਨੀਂ ਦੌਰੇ 'ਤੇ ਸੰਗਮ ਨਗਰ ਇਲਾਹਾਬਾਦ ਪੁੱਜੀ। ਇਕ ਪ੍ਰੋਗਰਾਮ ਦੌਰਾਨ ਉਮਾ ਭਾਰਤੀ ਦਾ ਗੁੱਸਾ ਆਪਣੀ ਪਾਰਟੀ ਦੇ ਹੀ ਇਕ ਵਰਕਰ 'ਤੇ ਉਤਰ ਗਿਆ। ਜਦੋਂ ਉਮਾ ਭਾਰਤੀ ਮੰਚ 'ਤੇ ਬੋਲਣ ਜਾ ਰਹੀ ਸੀ ਤਾਂ ਉਦੋਂ ਉਸ ਨੇ ਇਕ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਵਰਕਰ ਦੀ ਇਹ ਹਰਕਤ ਤੋਂ ਨਾਰਾਜ਼ ਹੋ ਕੇ ਉਮਾ ਭਾਰਤੀ ਭੜਕ ਗਈ ਅਤੇ ਉਸ ਦਾ ਹੱਥ ਖਿੱਚ ਲਿਆ।
ਉਮਾ ਦਾ ਗੁੱਸਾ ਇੰਨਾ ਭੜਕ ਗਿਆ ਕਿ ਉਨ੍ਹਾਂ ਨੇ ਨਸੀਹਤ ਦੇ ਦਿੱਤੀ ਕਿ ਸੈਲਫੀ ਲੈਣਾ ਇਕ ਮਾਨਸਿਕ ਬੀਮਾਰੀ ਹੈ ਅਤੇ ਬਿਨਾਂ ਪੁੱਛੇ ਲੈਣਾ ਇਕ ਅਪਰਾਧ ਵੀ ਹੈ। ਉਮਾ ਭਾਰਤੀ ਨੇ ਸੰਗਮ ਖੇਤਰ ਦਾ ਦੌਰਾ ਕੀਤਾ। ਉਸ ਦੇ ਬਾਅਦ ਦਾਰਾਗੰਜ ਸਥਿਤ ਭੀਸ਼ਮ ਪਿਤਾਮਹ ਮੰਦਰ 'ਚ ਦਰਸ਼ਨ ਪੂਜਾ ਬਾਅਦ ਗੰਗਾ ਵਿਚਾਰ ਮੰਚ ਵੱਲੋਂ ਆਯੋਜਿਤ ਸਵੱਛਤਾ ਪ੍ਰੋਗਰਾਮ 'ਚ ਆਪਣਾ ਸੰਬੋਧਨ ਦਿੰਦੇ ਹੋਏ ਕਿਹਾ ਕਿ ਸਰਕਾਰ ਬਿਜਲੀ, ਪਾਣੀ, ਸੜਕ ਵਰਗੀਆਂ ਬੁਨਿਆਦਾਂ ਜ਼ਰੂਰਤਾਂ ਦੀ ਪੂਰਤੀ ਲਈ ਹਰ ਸਮੇਂ ਕੋਸ਼ਿਸ਼ ਕਰ ਰਹੀ ਹੈ ਪਰ ਸਵੱਛਤਾ ਲਈ ਤੁਸੀਂ ਲੋਕਾਂ ਨੂੰ ਖੁਦ ਅੱਗੇ ਆਉਣਾ ਪਵੇਗਾ। ਸਮਾਜ 'ਚ ਜਨ ਜਾਗਰੁੱਕਤਾ ਦੀ ਜ਼ਰੂਰਤ ਹੈ ਅਤੇ ਲੋਕਾਂ ਨੂੰ ਇਸ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਕੰਮ ਕਰਨਾ ਪਵੇਗਾ।


Related News