BJP ਇਕ ਵਾਸ਼ਿੰਗ ਮਸ਼ੀਨ, ਜਿਸ ''ਚ ਭ੍ਰਿਸ਼ਟਾਚਾਰੀ ਵੀ ਬਣ ਜਾਂਦਾ ਹੈ ਸਦਾਚਾਰੀ: ਕਨ੍ਹਈਆ

Saturday, Mar 10, 2018 - 06:02 PM (IST)

BJP ਇਕ ਵਾਸ਼ਿੰਗ ਮਸ਼ੀਨ, ਜਿਸ ''ਚ ਭ੍ਰਿਸ਼ਟਾਚਾਰੀ ਵੀ ਬਣ ਜਾਂਦਾ ਹੈ ਸਦਾਚਾਰੀ: ਕਨ੍ਹਈਆ

ਨੈਸ਼ਨਲ ਡੈਸਕ— ਜੇ.ਐਨ.ਯੂ ਵਿਦਿਆਰਥੀ ਸੰਘ ਦੇ ਸਾਬਕਾ ਵਿਦਿਆਰਥੀ ਨੇਤਾ ਕਨ੍ਹਈਆ ਕੁਮਾਰ ਨੇ ਮੋਦੀ ਸਰਕਾਰ 'ਤੇ ਖੂਬ ਭੜਾਸ ਕੱਢੀ। ਕਨ੍ਹਈਆ ਨੇ ਕਿਹਾ ਕਿ ਲੋਕ ਮੇਰੇ 'ਤੇ ਦੋਸ਼ ਲਗਾਉਂਦੇ ਹਨ ਕਿ ਮੈਂ 30 ਸਾਲ ਦੀ ਉਮਰ ਤੱਕ ਪੜ੍ਹਾਈ ਕਰ ਰਿਹਾ ਹਾਂ ਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਤਾਂ 35 ਸਾਲ ਦੀ ਉਮਰ 'ਚ ਐਮ.ਏ ਕੀਤੀ ਸੀ।
ਕਨ੍ਹਈਆ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਭਾਜਪਾ ਇਕ ਅਜਿਹੀ ਵਾਸ਼ਿੰਗ ਮਸ਼ੀਨ ਹੈ, ਜਿਸ 'ਚ ਜੋ ਵੀ ਦਾਗੀ ਨੇਤਾ ਜਾਂਦਾ ਹੈ, ਉਹ ਸ਼ਰੀਫ ਬਣ ਕੇ ਬਾਹਰ ਨਿਕਲਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਵਿਅਕਤੀਗਤ ਦੋਸ਼ ਲਗਾਉਂਦੇ ਹਨ ਤਾਂ ਜੋ ਵਿਰੋਧੀਆਂ ਦੀ ਆਵਾਜ਼ ਨੂੰ ਦਬਾ ਸਕੇ। ਕਾਂਗਰਸ ਦੇ ਨੇਤਾ ਜਦੋਂ ਭਾਜਪਾ ਦੇ ਟਿਕਟ 'ਤੇ ਚੋਣਾਂ ਜਿੱਤ ਕੇ ਮੰਤਰੀ ਬਣਾ ਜਾਂਦਾ ਹੈ ਤਾਂ ਉਹ ਸ਼ਰੀਫ ਬਣ ਜਾਂਦਾ ਹੈ ਜਦੋਂ ਉਹ ਦੂਜੀ ਪਾਰਟੀ 'ਚ ਰਹਿੰਦਾ ਹੈ ਤਾਂ ਭ੍ਰਿਸ਼ਟਾਚਾਰੀ ਰਹਿੰਦਾ ਹੈ। ਸਾਬਕਾ ਨੇਤਾ ਨੇ ਤੰਜ ਕੱਸਦੇ ਹੋਏ ਕਿਹਾ ਕਿ ਭਾਜਪਾ ਇਕ ਵਾਸ਼ਿੰਗ ਮਸ਼ੀਨ ਹੈ, ਇੱਧਰ ਪਾਉਣ ਨਾਲ ਉਧਰੋਂ ਸਦਾਚਾਰੀ ਬਣਾ ਕੇ ਨਿਕਲਦਾ ਹੈ।


Related News