ਉਪ ਚੋਣਾਂ ਤੋਂ ਪਹਿਲਾਂ ਸਮਾਜਵਾਦੀਆਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਭਾਜਪਾ : ਅਖਿਲੇਸ਼
Monday, Aug 05, 2024 - 02:56 PM (IST)
ਲਖਨਊ (ਭਾਸ਼ਾ) - ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਵਿਧਾਨ ਸਭਾ ਉਪ ਚੋਣਾਂ ਤੋਂ ਪਹਿਲਾਂ, ਰਾਜ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਅਯੁੱਧਿਆ ਬਲਾਤਕਾਰ ਦੇ ਮਾਮਲੇ 'ਤੇ 'ਵੋਟ ਦੀ ਰਾਜਨੀਤੀ' ਲਈ ਸਮਾਜਵਾਦੀਆਂ ਨੂੰ ਬਦਨਾਮ ਕਰ ਰਹੀ ਹੈ। ਯਾਦਵ ਨੇ 'ਛੋਟੇ ਲੋਹੀਆ' ਦੇ ਨਾਂ ਨਾਲ ਮਸ਼ਹੂਰ ਰਹੇ ਸਮਾਜਵਾਦੀ ਨੇਤਾ ਜਨੇਸ਼ਵਰ ਮਿਸ਼ਰਾ ਦੀ ਜਯੰਤੀ 'ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਅਯੁੱਧਿਆ ਬਲਾਤਕਾਰ ਮਾਮਲੇ 'ਤੇ ਪੱਤਰਕਾਰਾਂ ਨੂੰ ਕਿਹਾ, ''ਜ਼ਿਮਨੀ ਚੋਣਾਂ (ਉੱਤਰ ਪ੍ਰਦੇਸ਼ ਦੀਆਂ 10 ਸੀਟਾਂ 'ਤੇ ਹੋਣ ਵਾਲੇ) ਤੋਂ ਪਹਿਲਾਂ ਭਾਜਪਾ ਸਾਜ਼ਿਸ਼ ਰਚ ਰਹੀ ਹੈ ਅਤੇ ਪਹਿਲੇ ਦਿਨ ਤੋਂ ਇਸਦਾ ਉਦੇਸ਼ ਰਿਹਾ ਹੈ ਕਿ ਸਮਾਜਵਾਦੀਆਂ ਨੂੰ ਕਿਵੇਂ ਬਦਨਾਮ ਕੀਤਾ ਜਾਵੇ। ਖ਼ਾਸ ਕਰਕੇ ਮੁਸਲਮਾਨਾਂ ਨੂੰ ਲੈ ਕੇ ਉਨ੍ਹਾਂ ਦੀ ਜੋ ਸੋਚ ਹੈ, ਉਹ ਗੈਰ-ਜਮਹੂਰੀ ਹੈ।''
ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ
ਉਨ੍ਹਾਂ ਨੇ ਅਯੁੱਧਿਆ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ, ''ਸਾਲ 2023 ਦਾ ਭਾਜਪਾ ਸਰਕਾਰ ਦਾ ਇਕ ਸੋਧਿਆ ਕਾਨੂੰਨ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਸੱਤ ਸਾਲ ਤੋਂ ਵੱਧ ਦੀ ਸਜ਼ਾ ਵਾਲਾ ਅਪਰਾਧ ਹੋਇਆ ਹੈ ਤਾਂ ਡੀਐੱਨਏ ਟੈਸਟ ਹੋਣਾ ਚਾਹੀਦਾ ਤਾਂ ਸਮਾਜਵਾਦੀ ਪਾਰਟੀ ਨੇ ਕੀ ਕੀਤੀ ਗਲਤ ਮੰਗ ਕੀਤੀ? ਉਥੋਂ ਦੀ ਪੁਲਸ ਵੀ ਸੱਚਾਈ ਜਾਣਦੀ ਹੈ। ਬਹੁਤ ਸਾਰੇ ਅਧਿਕਾਰੀ ਅਜਿਹੇ ਹਨ, ਜੋ ਕਹਿ ਰਹੇ ਹਨ ਕਿ ਸਾਨੂੰ ਤਾਂ ਨੌਕਰੀ ਬਚਾਉਣੀ ਹੈ, ਅਸੀਂ ਕੀ ਕਰੀਏ?'' ਉਨ੍ਹਾਂ ਦੋਸ਼ ਲਾਇਆ, ‘‘ਅਧਿਕਾਰੀਆਂ ’ਤੇ ਇੰਨਾ ਦਬਾਅ ਹੈ ਕਿ ਉਹ ਇਨਸਾਫ਼ ਨਹੀਂ ਦੇ ਸਕਦੇ। ਭਾਜਪਾ ਵਿਤਕਰਾ ਇਸ ਲਈ ਕਰ ਰਹੀ ਹੈ, ਕਿਉਂਕਿ ਉਸ ਨੂੰ ਵੋਟ ਦੀ ਰਾਜਨੀਤੀ ਵਿਖਾਈ ਦਿੰਦੀ ਹੈ। ਭਾਜਪਾ ਦੇ ਲੋਕ ਕਿੰਨਾ ਵੀ ਕੁਝ ਕਰ ਲੈਣ, ਹੁਣ ਜਨਤਾ ਨੂੰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ ਅਤੇ ਜਦੋਂ ਕਿਸੇ ਸਿਆਸੀ ਪਾਰਟੀ ਤੋਂ ਉਮੀਦ ਖ਼ਤਮ ਹੋ ਜਾਵੇ ਤਾਂ ਸਮਝੋ ਕਿ ਉਨ੍ਹਾਂ ਦਾ ਖਾਤਮਾ ਤੈਅ ਹੈ।''
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਸਪਾ ਮੁਖੀ ਨੇ ਕਿਹਾ, ''ਭਾਜਪਾ ਦੇ ਲੋਕ ਲੋਕ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਗਏ। ਜਨਤਾ ਅਗਲੀਆਂ ਚੋਣਾਂ 'ਚ ਉਹਨਾਂ ਨੂੰ ਹੋਰ ਬੁਰੀ ਤਰ੍ਹਾਂ ਹਰਾ ਦੇਵੇਗੀ।'' ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਨਿਸ਼ਾਨਾ ਸਾਧਦੇ ਹੋਏ ਯਾਦਵ ਨੇ ਕਿਹਾ, 'ਜੇਕਰ ਯੋਗੀ ਲੋਕਤੰਤਰ 'ਚ ਵਿਸ਼ਵਾਸ ਨਹੀਂ ਰੱਖਦਾ ਤਾਂ ਉਹ ਯੋਗੀ ਨਹੀਂ ਹੋ ਸਕਦਾ। ਹਥਰਸ ਵਿੱਚ ਘਟਨਾ ਹੋਈ ਸੀ, ਜਿਸ ਵਿੱਚ ਸਾਧੂ ਸੰਤ ਦੇ ਪ੍ਰੋਗਰਾਮ ਦੀ ਇਜਾਜ਼ਤ ਲਈ ਭਾਜਪਾ ਦੇ ਵਿਧਾਇਕਾਂ ਅਤੇ ਆਗੂਆਂ ਨੇ ਲਾਮਬੰਦੀ ਕੀਤੀ ਸੀ ਪਰ ਪ੍ਰਸ਼ਾਸਨ ਵੱਲੋਂ ਜੋ ਸੁਰੱਖਿਆ ਅਤੇ ਹੋਰ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ, ਉਹ ਨਹੀਂ ਕੀਤੇ ਗਏ। ਇਸ ਕਾਰਨ ਨਤੀਜਾ ਇਹ ਹੋਇਆ ਕਿ ਭੱਜ-ਦੌੜ ਵਿਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ।''
ਇਹ ਵੀ ਪੜ੍ਹੋ - ਨੌਕਰੀ ਨਾ ਮਿਲੀ ਤਾਂ ਦੇ ਦਿੱਤੀ ਕੇਂਦਰ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੈਰਾਨੀਜਨਕ ਖੁਲਾਸਾ
ਉਹਨਾਂ ਨੇ ਲਖਨਊ ਦੇ ਗੋਮਤੀਨਗਰ 'ਚ ਪਿਛਲੇ ਦਿਨੀਂ ਬਰਸਾਤ ਦੇ ਪਾਣੀ 'ਚ ਇਕ ਲੜਕੀ ਦੇ ਮੋਟਰਸਾਇਕਲ ਤੋਂ ਖਿੱਚੇ ਜਾਣ ਦੀ ਘਟਨਾ ਦੇ ਸਬੰਧ 'ਚ ਵਿਧਾਨ ਸਭਾ 'ਚ ਮੁੱਖ ਮੰਤਰੀ ਵਲੋਂ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, 'ਪੁਲਸ ਨੇ ਮੁਲਜ਼ਮਾਂ ਦੀ ਪੂਰੀ ਸੂਚੀ ਦਿੱਤੀ ਸੀ, ਤਾਂ ਆਖਿਰਕਾਰ ਮੁੱਖ ਮੰਤਰੀ ਨੇ ਸਿਰਫ਼ ਯਾਦਵ ਤੇ ਮੁਸਲਮਾਨਾਂ ਦੇ ਨਾਂ ਹੀ ਕਿਉਂ ਪੜ੍ਹੇ?'' ਸਾਬਕਾ ਮੁੱਖ ਮੰਤਰੀ ਨੇ ਕਿਹਾ, “ਸੱਚਾਈ ਪੁਲਸ ਵੀ ਜਾਣਦੀ ਹੈ। ਜਿਸ ਯਾਦਵ ਦਾ ਨਾਮ ਲਿਆ ਗਿਆ, ਸੁਣਨ ਵਿੱਚ ਆਇਆ ਹੈ ਕਿ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਨਹੀਂ ਸੀ, ਕਿਉਂਕਿ ਉਹ ਚਾਹ ਪੀਣ ਗਿਆ ਸੀ। ਪਰ ਪੁਲਸ ਨੂੰ ਯਾਦਵ ਮਿਲ ਗਿਆ, ਇਸ ਲਈ ਉਸਨੂੰ ਜੇਲ੍ਹ ਭੇਜ ਦਿੱਤਾ।'' ਯਾਦਵ ਨੇ ਸਹਾਰਨਪੁਰ, ਪੀਲੀਭੀਤ ਅਤੇ ਅਯੁੱਧਿਆ ਵਿੱਚ ਔਰਤਾਂ ਵਿਰੋਧੀ ਕੁਝ ਤਾਜ਼ਾ ਘਟਨਾਵਾਂ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8