ਫਿਰਕੂ ਵੰਡ ਦੇ ਆਪਣੇ ਏਜੰਡੇ ਲਈ ਭਾਜਪਾ ਅਪਰਾਧਿਕ ਤੱਤਾਂ ਦੀ ਵਰਤੋਂ ਕਰ ਰਹੀ ਹੈ : ਮਹਿਬੂਬਾ
Tuesday, Jul 05, 2022 - 11:40 AM (IST)

ਸ਼੍ਰੀਨਗਰ– ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਸੋਮਵਾਰ ਦੋਸ਼ ਲਾਇਆ ਕਿ ਭਾਜਪਾ ਫਿਰਕੂ ਵੰਡ ਅਤੇ ਨਫਰਤ ਦੇ ਆਪਣੇ ਏਜੰਡੇ ਲਈ ਅਪਰਾਧਿਕ ਤੱਤਾਂ ਦੀ ਵਰਤੋਂ ਕਰ ਰਹੀ ਹੈ। ਮਹਿਬੂਬਾ ਨੇ ਟਵੀਟ ਕੀਤਾ, ‘ਪਹਿਲਾਂ ਉਦੇਪੁਰ ਹੱਤਿਆਕਾਂਡ ਦਾ ਦੋਸ਼ੀ ਅਤੇ ਹੁਣ ਰਾਜੌਰੀ ਵਿਚ ਫੜਿਆ ਗਿਆ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਦੋਵਾਂ ਦੇ ਭਾਜਪਾ ਨਾਲ ਸਰਗਰਮ ਸਬੰਧ ਰਹੇ ਹਨ।’
ਸੱਤਾਧਾਰੀ ਪਾਰਟੀ ਫਿਰਕੂ ਵੰਡ ਅਤੇ ਨਫਰਤ ਦੇ ਆਪਣੇ ਏਜੰਡੇ ਲਈ ਅਪਰਾਧਿਕ ਤੱਤਾਂ ਦਾ ਇਸਤੇਮਾਲ ਕਰ ਰਹੀ ਹੈ, ਚਾਹੇ ਉਹ ਗਾਰਡ ਹੋਣ ਜਾਂ ਅੱਤਵਾਦੀ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਦੋਸ਼ੀਆਂ ਦੇ ਸਬੰਧ ਕਿਸੇ ਵਿਰੋਧੀ ਪਾਰਟੀ ਦੇ ਨੇਤਾ ਨਾਲ ਹੁੰਦੇ ਤਾਂ ਹੁਣ ਤੱਕ ਕਈ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹੁੰਦੀਆਂ।