ਫੌਜ ''ਤੇ ਰਾਜਨੀਤੀ ਬੰਦ ਕਰੇ ਭਾਜਪਾ : ਉਮਰ ਅਬਦੁੱਲਾ
Thursday, Dec 07, 2017 - 03:51 PM (IST)

ਸ਼੍ਰੀਨਗਰ— ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਸਲਾਹ ਦਿੰਦੇ ਹੋ ਇਹ ਕਿਹਾ ਕਿ ਉਹ ਫੌਜ 'ਤੇ ਰਾਜਨੀਤੀ ਕਰਨੀ ਬੰਦ ਕਰ ਦੇਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਫੌਜ 'ਤੇ ਦਿੱਤੇ ਬਿਆਨ ਨੂੰ ਲੈ ਕੇ ਇਹ ਗੱਲ ਕਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀ. ਐੈੱਮ. ਨੇ ਗੁਜਰਾਤ ਚੋਣਾਂ 'ਚ ਕਿਹਾ ਸੀ ਕਿ ਭਾਰਤੀ ਫੌਜ ਪਾਕਿਸਤਾਨ ਨੂੰ ਕਰਾਰਾ ਜਵਾਬ ਦੇ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸਕਜੀਕਲ ਸਟਰਾਈਕ 'ਚ ਸਾਡੇ ਜਵਾਨ ਸ਼ਹੀਦ ਨਹੀਂ ਹੋਏ। ਕਾਂਗਰਸ ਚਾਹੁੰਦੀ ਹੈ ਕਿ ਸਾਡੇ ਜਵਾਨ ਸ਼ਹੀਦ ਹੋਣ?
ਉਮਰ ਅਬਦੁੱਲਾ ਨੇ ਟਵੀਟ ਕੀਤਾ ਹੈ ਕਿ ਫੌਜ 'ਤੇ ਪੀ. ਐੈੱਮ. ਮੋਦੀ ਰਾਜਨੀਤੀ ਕਰ ਰਹੇ ਹਨ, ਜੋ ਕਿ ਅਜਿਹਾ ਨਹੀਂ ਕਰਨਾ ਚਾਹੀਦਾ।