ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ''ਚ 4 ਨੇਤਾਵਾਂ ਨੂੰ ਕੀਤਾ ਮੁਅੱਤਲ

Friday, Feb 03, 2023 - 05:21 PM (IST)

ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ''ਚ 4 ਨੇਤਾਵਾਂ ਨੂੰ ਕੀਤਾ ਮੁਅੱਤਲ

ਸ਼ਿਮਲਾ (ਭਾਸ਼ਾ)- ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੁਰੇਸ਼ ਕਸ਼ਯਪ ਨੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ 'ਚ ਸ਼ੁੱਕਰਵਾਰ ਨੂੰ ਕਾਰਜ ਕਮੇਟੀ ਦੇ ਚਾਰ ਮੈਂਬਰਾਂ ਨੂੰ 6 ਸਾਲਾਂ ਲਈ ਮੁਅੱਤਲ ਕਰ ਦਿੱਤਾ।

ਮੁਅੱਤਲ ਮੈਂਬਰਾਂ 'ਚ ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ਤੋਂ ਚੰਦ ਚੰਦੇਲ, ਅੰਨੀ ਤੋਂ ਅਨੂੰ ਠਾਕੁਰ ਅਤੇ ਮਹੇਂਦਰ ਠਾਕੁਰ ਅਤੇ ਕੁੱਲੂ ਜ਼ਿਲ੍ਹੇ ਦੇ ਬੰਜਾਰ ਤੋਂ ਬਾਲਕ ਰਾਮ ਸ਼ਾਮਲ ਹਨ। ਕਸ਼ਯਪ ਨੇ ਇਕ ਬਿਆਨ 'ਚ ਕਿਹਾ,''ਭਾਜਪਾ ਇਕ ਅਨੁਸ਼ਾਸਿਤ ਪਾਰਟੀ ਹੈ। ਕਿਸੇ ਵੀ ਪੱਧਰ 'ਤੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।''


author

DIsha

Content Editor

Related News