ਸਿੱਖਿਆ ਅਤੇ ਨੌਜਵਾਨਾਂ ਨੂੰ ਆਪਸੀ ਲੜਾਈ, ਨਾਂਹਪੱਖੀ ਸਿਆਸਤ ਤੋਂ ਦੂਰ ਰੱਖੇ ਭਾਜਪਾ: ਅਖਿਲੇਸ਼ ਯਾਦਵ

Sunday, Aug 18, 2024 - 11:34 AM (IST)

ਸਿੱਖਿਆ ਅਤੇ ਨੌਜਵਾਨਾਂ ਨੂੰ ਆਪਸੀ ਲੜਾਈ, ਨਾਂਹਪੱਖੀ ਸਿਆਸਤ ਤੋਂ ਦੂਰ ਰੱਖੇ ਭਾਜਪਾ: ਅਖਿਲੇਸ਼ ਯਾਦਵ

ਲਖਨਊ – ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ 'ਤੇ ਵਿਅੰਗ ਕਰਦੇ ਹੋਏ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਲਾਹ ਦਿੱਤੀ ਕਿ ਉਹ ਸਿੱਖਿਆ ਅਤੇ ਨੌਜਵਾਨਾਂ ਨੂੰ ਆਪਸੀ ਲੜਾਈ ਅਤੇ ਨਾਂਹਪੱਖੀ ਸਿਆਸਤ ਤੋਂ ਦੂਰ ਰੱਖੇ। ਸਪਾ ਦੇ ਪ੍ਰਮੁੱਖ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, ''ਦਰਦ ਦੇਣ ਵਾਲੇ, ਦਵਾਈ ਦੇਣ ਦਾ ਦਾਅਵਾ ਨਾ ਕਰੋ!'' ਇਸੀ ਪੋਸਟ ’ਚ ਯਾਦਵ ਨੇ ਕਿਹਾ, ‘‘69,000 ਅਧਿਆਪਕ ਭਰਤੀ ਮਾਮਲੇ ’ਚ ਉਤਰ ਪ੍ਰਦੇਸ਼ ਦੇ ਇਕ ‘ਕ੍ਰਿਪਾ ਪ੍ਰਾਪਤ ਉਪ ਮੁੱਖ ਮੰਤਰੀ ਜੀ' (ਕੇਸ਼ਵ ਪ੍ਰਸਾਦ ਮੌਰੀਆ) ਦਾ ਬਿਆਨ ਵੀ ਸਾਜ਼ਿਸ਼ ਭਰਿਆ ਹੈ। ਪਹਿਲਾਂ ਤਾਂ ਰਾਖਵੇਂਕਰਨ ਦੇ ਹੱਕਮਾਰੀ ’ਚ ਖੁਦ ਵੀ ਸਰਕਾਰ ਨਾਲ ਸ਼ਾਮਲ ਰਹੇ ਅਤੇ ਜਦੋਂ ਨੌਜਵਾਨਾਂ ਨੇ ਉਨ੍ਹਾਂ ਦੇ ਖਿਲਾਫ ਲੰਬੇ ਸੰਘਰਸ਼ ਤੋਂ ਬਾਅਦ ਇਨਸਾਫ ਹਾਸਲ ਕੀਤਾ, ਤਾਂ ਆਪਣੀ ਹਮਦਰਦੀ ਦਿਖਾਉਣ ਲਈ ਅੱਗੇ ਆ ਗਏ।''

ਮੌਰਿਆ ਨੇ ਸ਼ਨੀਵਾਰ ਨੂੰ 'ਐਕਸ' 'ਤੇ ਇਕ ਪੋਸਟ ’ਚ ਕਿਹਾ ਸੀ, "ਅਧਿਆਪਕਾਂ ਦੀ ਭਰਤੀ ’ਚ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਸਮਾਜਿਕ ਨਿਆਂ ਦੀ ਦਿਸ਼ਾ ’ਚ ਇਕ ਸਵਾਗਤਯੋਗ ਕਦਮ ਹੈ। ਇਹ ਉਨ੍ਹਾਂ ਪਿਛੜੇ ਅਤੇ ਦਲਿਤ ਵਰਗ ਦੇ ਲੋਕਾਂ ਦੀ ਜਿੱਤ ਹੈ, ਜਿਨ੍ਹਾਂ ਨੇ ਆਪਣੇ ਅਧਿਕਾਰਾਂ ਲਈ ਲੰਬੀ ਲੜਾਈ ਲੜੀ। ਮੈਂ ਉਨ੍ਹਾਂ ਦਾ ਤਹੇ ਦਿਲ ਤੋਂ ਸਵਾਗਤ ਕਰਦਾ ਹਾਂ।'' ਯਾਦਵ ਨੇ ਦੋਸ਼ ਲਾਇਆ, ‘‘ਅਸਲ ’ਚ ਇਹ ‘ਕ੍ਰਿਪਾ ਪ੍ਰਾਪਤ ਉਪ ਮੁੱਖ ਮੰਤਰੀ ਜੀ' ਅਧਿਆਪਕ ਭਰਤੀ ਦੇ ਉਮੀਦਵਾਰਾਂ ਦੇ ਨਾਲ ਨਹੀਂ ਹਨ, ਉਹ ਤਾਂ ਇਸ ਤਰ੍ਹਾਂ ਕਰ ਕੇ ਭਾਜਪਾ ’ਚ ਆਪਣੀ ਸਿਆਸੀ ਗੋਟੀ ਖੇਡ ਰਹੇ ਹਨ।'' ਯਾਦਵ ਨੇ ਇਹ ਵੀ ਕਿਹਾ, ‘‘ਉਹ ਇਸ ਮਾਮਲੇ ’ਚ ਅਪਰੋਖ ਤੌਰ 'ਤੇ ਜਿਨ੍ਹਾਂ ’ਤੇ ਉਂਗਲੀ ਉਠਾ ਰਹੇ ਹਨ, ਉਹ ‘ਮਾਣਯੋਗ’ ਵੀ ਅੰਦਰੂਨੀ ਸਿਆਸਤ ਦੀ ਇਸ ਖੇਲ ਨੂੰ ਸਮਝ ਰਹੇ ਹਨ।

ਸਿੱਖਿਆ ਅਤੇ ਨੌਜਵਾਨਾਂ ਨੂੰ ਭਾਜਪਾ ਆਪਣੀ ਆਪਸੀ ਲੜਾਈ ਅਤੇ ਨਾਂਹਪੱਖੀ ਸਿਆਸਤ ਤੋਂ ਦੂਰ ਹੀ ਰੱਖੇ ਕਿਉਂਕਿ ਭਾਜਪਾ ਦੀਆਂ ਇਨ੍ਹਾਂ ਸਿਆਸੀ ਖਿਚਾਅ ਤਾਣ ਕਾਰਨ ਉਤਰ ਪ੍ਰਦੇਸ਼ ਕਈ ਸਾਲ ਪਿੱਛੇ ਚਲਾ ਗਿਆ ਹੈ।'' ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਸਹਾਇਕ ਅਧਿਆਪਕ ਭਰਤੀ ਪ੍ਰੀਖਿਆ (ਏ.ਟੀ.ਆਰ.ਈ.) ਦੇ ਤਹਿਤ ਸੂਬੇ ’ਚ 69 ਹਜ਼ਾਰ ਅਧਿਆਪਕਾਂ ਦੀ ਨਿਯੁਕਤੀ ਲਈ ਜੂਨ 2020 ’ਚ ਜਾਰੀ ਕੀਤੀ ਗਈ ਚੋਣ ਸੂਚੀ ਅਤੇ 6,800 ਉਮੀਦਵਾਰਾਂ ਦੀ 5 ਜਨਵਰੀ 2022 ਦੀ ਚੋਣ ਸੂਚੀ ਨੂੰ ਅੱਖੋਂ-ਪਰੋਖੇ ਕਰਦੇ ਹੋਏ ਨਵੇਂ ਸਿਰੇ ਤੋਂ ਚੋਣ ਸੂਚੀ ਬਣਾਉਣ ਦੇ ਹੁਕਮ ਦਿੱਤੇ ਹਨ। ਜਸਟਿਸ ਏ.ਆਰ. ਮਸੂਦੀ ਅਤੇ ਜਸਟਿਸ ਬ੍ਰਿਜਰਾਜ ਸਿੰਘ ਦੀ ਬੈਂਚ ਨੇ ਮਹਿੰਦਰਪਾਲ ਅਤੇ ਹੋਰਨਾਂ ਵੱਲੋਂ ਇਕਹਿਰੀ ਬੈਂਚ ਦੇ ਹੁਕਮ ਦੇ ਖਿਲਾਫ ਦਰਜ ਕੀਤੀਆਂ 90 ਵਿਸ਼ੇਸ਼ ਅਪੀਲਾਂ ਨੂੰ ਇਕੱਠੇ ਸੁਣਦੇ ਹੋਏ ਸੰਬੰਧਿਤ ਫੈਸਲਾ ਸੁਣਾਇਆ।


author

Sunaina

Content Editor

Related News