ਭਾਜਪਾ-ਸ਼ਿਵ ਸੈਨਾ ਦੇ ਗਠਜੋੜ ਕਾਰਨ ਕੁਚਲੇ ਜਾਣਗੇ ''ਕੀੜੇ-ਮਕੌੜੇ''

Wednesday, Feb 20, 2019 - 05:58 PM (IST)

ਭਾਜਪਾ-ਸ਼ਿਵ ਸੈਨਾ ਦੇ ਗਠਜੋੜ ਕਾਰਨ ਕੁਚਲੇ ਜਾਣਗੇ ''ਕੀੜੇ-ਮਕੌੜੇ''

ਮੁੰਬਈ— ਸ਼ਿਵ ਸੈਨਾ ਨੇ ਬੁੱਧਵਾਰ ਨੂੰ ਕਿਹਾ ਕਿ 2014 ਦੇ ਬਾਅਦ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਵਿਕਾਸ ਕਿਤਾਬ 'ਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਦਾ ਵੀ ਸਮਰਥਨ ਹੈ ਪਰ ਉਨ੍ਹਾਂ ਦੋਹਾਂ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨਾਲ ਨਹੀਂ ਕੀਤੀ ਜਾ ਸਕਦੀ। ਭਾਜਪਾ ਨਾਲ ਸ਼ਿਵ ਸੈਨਾ ਦਰਮਿਆਨ ਮੁੜ ਗਠਜੋੜ ਹੋਣ ਦੇ 2 ਦਿਨ ਬਾਅਦ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦੀ ਇਹ ਟਿੱਪਣੀ ਆਈ ਹੈ। ਸੀਟ ਸਮਝੌਤੇ ਨੂੰ ਲੈ ਕੇ ਵਿਰੋਧੀ ਧਿਰ ਦੀ ਆਲੋਚਨਾ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸ਼ਿਵ ਸੈਨਾ ਨੇ ਪਾਰਟੀ ਦੇ ਅਖਬਾਰ 'ਸਾਮਨਾ' ਦੇ ਇਕ ਸੰਪਾਦਕੀ 'ਚ ਕਿਹਾ ਹੈ ਕਿ ਗਠਜੋੜ ਨੂੰ ਲੈ ਕੇ ਲੋਕਾਂ ਦੇ ਦਿਮਾਗ 'ਚ ਘੱਟ ਪਰ ਸਿਆਸੀ ਵਿਰੋਧੀਆਂ ਦੇ ਦਿਮਾਗ 'ਚ ਜ਼ਿਆਦਾ ਸਵਾਲ ਹਨ, ਕਿਉਂਕਿ ਇਸ ਗਠਜੋੜ ਕਾਰਨ ਕੀੜੇ-ਮਕੌੜੇ ਕੁਚਲੇ ਜਾਣਗੇ। ਮੋਦੀ ਦੀ ਅਗਵਾਈ ਦਾ ਹਵਾਲਾ ਦਿੰਦੇ ਹੋਏ ਇਸ 'ਚ ਕਿਹਾ ਗਿਆ ਹੈ,''2014 ਦੀ ਤੁਲਨਾ 'ਚ ਰਾਹੁਲ ਗਾਂਧੀ ਦੀ ਵਿਕਾਸ ਕਿਤਾਬ 'ਚ ਸੁਧਾਰ ਹੋਇਆ ਹੈ। ਉਨ੍ਹਾਂ ਨੂੰ ਪ੍ਰਿਯੰਕਾ ਦੀ ਵੀ ਮਦਦ ਮਿਲ ਰਹੀ ਹੈ। ਹਾਲਾਂਕਿ ਇਸ ਦੀ ਤੁਲਨਾ ਮੋਦੀ ਦੀ ਅਗਵਾਈ ਨਾਲ ਨਹੀਂ ਕੀਤੀ ਜਾ ਸਕਦੀ।''

ਪਾਰਟੀ ਦੇ ਸੱਤਾ ਲਈ ਅਸਹਾਏ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਕਈ ਸਵਾਲ ਹਨ, ਜਿਵੇਂ 2014 'ਚ ਮਤਭੇਦਾਂ ਦੇ ਬਾਵਜੂਦ ਭਾਜਪਾ ਨਾਲ ਕਿਉਂ ਰਹੇ, ਕੀ ਰਾਮ ਮੰਦਰ ਬਣੇਗਾ, ਕੀ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ ਅਤੇ ਇਨ੍ਹਾਂ ਸਵਾਲਾਂ ਦਾ ਉੱਤਰ ਸਕਾਰਾਤਮਕ ਹੈ। ਇਸ਼ 'ਚ ਕਿਹਾ ਗਿਆ ਹੈ ਕਿ ਗਠਜੋੜ 'ਤੇ ਸਵਾਲਾਂ ਦਾ ਜਵਾਬ ਦੇਣ ਨਾਲੋਂ ਬਿਹਤਰ ਹੋਵੇਗਾ ਕਿ ਮਹਾਰਾਸ਼ਟਰ ਦੇ ਲਾਭ ਲਈ ਬਣਾਈ ਗਈ ਵਿਵਸਥਾ ਅੱਗੇ ਲਿਜਾਈ ਜਾਵੇ। ਪਾਰਟੀ ਨੇ ਕਿਹਾ ਹੈ ਕਿ 2014 'ਚ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਦਰਮਿਆਨ ਗੁੱਸਾ ਸੀ ਅਤੇ ਮੋਦੀ ਦੇ ਪੱਖ 'ਚ ਲਹਿਰ ਸੀ। 2019 'ਚ ਹਾਲਾਂਕਿ ਇਹ ਲਹਿਰ ਕੁਝ ਘੱਟ ਹੋ ਗਈ ਹੈ ਅਤੇ ਚੋਣਾਂ ਲਹਿਰ 'ਤੇ ਨਹੀਂ ਸਗੋਂ ਵਿਚਾਰਧਾਰਾ, ਵਿਕਾਸ ਦੇ ਕੰਮਾਂ ਅਤੇ ਭਵਿੱਖ ਦੇ ਆਧਾਰ 'ਤੇ ਲੜੀਆਂ ਜਾਣਗੀਆਂ।


author

DIsha

Content Editor

Related News