ਭਾਜਪਾ ਨੇ ਸੰਜੇ ਰਾਉਤ ਨੂੰ ‘ਭਾਰਤੀ ਰਾਜਨੀਤੀ ਦਾ ਜੋਕਰ’ ਦੱਸਿਆ, ਟਰੰਪ ਦੀ ‘ਪੋਸਟ’ ਸਾਂਝੀ ਕਰਨ 'ਤੇ ਭੱਖਿਆ ਵਿਵਾਦ
Saturday, May 09, 2026 - 07:26 AM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੰਬੋਧਿਤ ‘ਪੋਸਟ’ ਸਾਂਝੀ ਕਰਨ ਲਈ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਆਗੂ ਸੰਜੇ ਰਾਉਤ ਨੂੰ ਸ਼ੁੱਕਰਵਾਰ ਨੂੰ ‘ਭਾਰਤੀ ਰਾਜਨੀਤੀ ਦਾ ਜੋਕਰ’ ਕਰਾਰ ਦਿੱਤਾ ਅਤੇ ਵਿਰੋਧੀ ਧਿਰ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਅਕਸ ‘ਖਰਾਬ’ ਕਰਨ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ -96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ ‘ਚ ਹੜਕੰਪ
ਰਾਉਤ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਟਰੰਪ ਨੂੰ ਸੰਬੋਧਿਤ ਇਕ ਪੋਸਟ ਵਿਚ ਉਨ੍ਹਾਂ ਖ਼ਬਰਾਂ ’ਤੇ ਸਵਾਲ ਉਠਾਏ ਸਨ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਨੇ ਪੱਛਮੀ ਬੰਗਾਲ ਵਿਚ ਭਾਜਪਾ ਦੀ ਜਿੱਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਰਾਉਤ ਨੇ ਕਿਹਾ ਕਿ ਚੋਣਾਂ ‘ਭਾਰਤ ਦੇ ਸੰਘੀ ਲੋਕਤੰਤਰ ਦਾ ਅੰਦਰੂਨੀ ਮਾਮਲਾ’ ਹਨ ਅਤੇ ਕਿਸੇ ਵੀ ਬਾਹਰੀ ਸਮਰਥਨ ਨੂੰ ਗੈਰ-ਵਾਜਬ ਅਤੇ ਸਮੇਂ ਤੋਂ ਪਹਿਲਾਂ ਮੰਨਿਆ ਜਾਵੇਗਾ। ਰਾਜ ਸਭਾ ਮੈਂਬਰ ਰਾਉਤ ਨੇ ਦਾਅਵਾ ਕੀਤਾ ਕਿ ਚੋਣਾਂ ਕਰਵਾਉਣ ਨੂੰ ਲੈ ਕੇ ‘ਗੰਭੀਰ ਚਿੰਤਾਵਾਂ’ ਸਾਹਮਣੇ ਆਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਡਰਾਉਣ, ਧਮਕਾਉਣ ਅਤੇ ਪ੍ਰਬੰਧਕੀ ਦਬਾਅ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ ਸਕੂਲ ਤੇ ਦਫ਼ਤਰ
ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਰਾਉਤ ’ਤੇ ਪਲਟਵਾਰ ਕਰਦਿਆਂ ਦੋਸ਼ ਲਾਇਆ ਕਿ ਉਹ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ, ਮੋਦੀ ਦੇ ਵਿਰੋਧ ਵਿਚ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ। ਪੂਨਾਵਾਲਾ ਨੇ ‘ਐਕਸ’ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਸੰਜੇ ਰਾਉਤ ਭਾਰਤੀ ਰਾਜਨੀਤੀ ਦੇ ਜੋਕਰ ਹਨ। ਉਨ੍ਹਾਂ ਨੇ ਅਤੇ ਰਾਹੁਲ ਗਾਂਧੀ ਨੇ ਛੋਟੀਆਂ ਘਰੇਲੂ ਰਾਜਨੀਤਕ ਲੜਾਈਆਂ ਲਈ ਭਾਰਤ ਦੇ ਅਕਸ ਨੂੰ ਖਰਾਬ ਕਰਨ ਦਾ ‘ਠੇਕਾ’ ਲਿਆ ਹੈ ਅਤੇ ਮੋਦੀ ਦੇ ਵਿਰੋਧ ’ਚ ਉਹ ਦੇਸ਼ ਦਾ ਵਿਰੋਧ ਕਰਦੇ ਹਨ।
ਇਹ ਵੀ ਪੜ੍ਹੋ - ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ: ਹੁਣ 60 ਸਾਲ ਤੱਕ ਨਹੀਂ ਕਰ ਸਕਣਗੇ ਨੌਕਰੀ, ਇਸ ਸੂਬੇ ਨੇ ਲਿਆ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
