ਭਾਜਪਾ-RSS ਦੇਸ਼ ਭਰ ''ਚ ਫੈਲਾ ਰਹੇ ਹਨ ਨਫ਼ਰਤ : ਰਾਹੁਲ ਗਾਂਧੀ

01/25/2021 1:58:30 PM

ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 61ਵੇਂ ਦਿਨ ਵੀ ਜਾਰੀ ਹੈ। ਉੱਥੇ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੋਇਮ ਸੇਵਕ (ਆਰ.ਐੱਸ.ਐੱਸ.) 'ਤੇ ਹਮਲਾ ਬੋਲ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਖੇਤੀ ਕਾਨੂੰਨਾਂ ਰਾਹੀਂ ਖੇਤੀ ਨੂੰ ਬਰਬਾਦ ਕਰਦੇ ਹੋਏ ਇਸ ਨੂੰ ਵੱਡੇ ਉਦਯੋਗਪਤੀਆਂ ਦੇ ਹੱਥਾਂ 'ਚ ਸੌਂਪ ਦੇਣਾ ਚਾਹੁੰਦੇ ਹਨ। ਤਾਮਿਲਨਾਡੂ ਦੇ ਕਰੂਰ 'ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ 'ਤੇ ਹਮਲਾ ਕਰ ਰਹੇ ਹਨ। ਮੋਦੀ ਤਿੰਨ ਨਵੇਂ ਕਾਨੂੰਨ ਲਿਆਏ ਹਨ ਜੋ ਭਾਰਤੀ ਖੇਤੀ ਨੂੰ ਬਰਬਾਦ ਕਰ ਦੇਣਗੇ ਅਤੇ ਖੇਤੀਬਾੜੀ ਨੂੰ 2-3 ਤਿੰਨ ਵੱਡੇ ਉਦਯੋਗਪਤੀਆਂ ਦੇ ਹੱਥ 'ਚ ਸੌਂਪ ਦੇਣਗੇ। ਇਕ ਕਾਨੂੰਨ ਸਾਫ਼-ਸਾਫ਼ ਕਹਿੰਦਾ ਹੈ ਕਿ ਕਿਸਾਨ ਆਪਣੀ ਰੱਖਿਆ ਕਰਨ ਲਈ ਕੋਰਟ ਨਹੀਂ ਜਾ ਸਕਦੇ ਹਨ।''

PunjabKesari

ਰਾਹੁਲ ਨੇ ਕਿਹਾ,''ਜੇਕਰ ਅਸੀਂ ਦੇਸ਼ ਵੱਲ ਦੇਖਦੇ ਹਾਂ ਤਾਂ ਪ੍ਰਧਾਨ ਮੰਤਰੀ ਨੇ ਪਿਛਲੇ 6-7 ਸਾਲਾਂ 'ਚ ਜੋ ਕੀਤਾ ਹੈ, ਉਸ ਨਾਲ ਸਾਨੂੰ ਅੱਜ ਇਕ ਕਮਜ਼ੋਰ, ਵੰਡਿਆ ਹੋਇਆ ਭਾਰਤ ਦਿਖਾਈ ਦਿੰਦਾ ਹੈ। ਅਜਿਹਾ ਭਾਰਤ ਜਿੱਥੇ ਭਾਜਪਾ ਅਤੇ ਆਰ.ਐੱਸ.ਐੱਸ. ਦੀ ਵਿਚਾਰਧਾਰਾ ਦੇਸ਼ ਭਰ 'ਚ ਨਫ਼ਰਤ ਫੈਲਾਉਂਦੀ ਰਹਿੰਦੀ ਹੈ, ਸਾਡੀ ਸਭ ਤੋਂ ਵੱਡੀ ਤਾਕਤ, ਸਾਡੀ ਅਰਥ ਵਿਵਸਥਾ ਨਸ਼ਟ ਹੋ ਗਈ ਹੈ।'' ਮੋਦੀ 'ਤੇ ਹਮਲਾ ਬੋਲਦੇ ਹੋਏ ਰਾਹੁਲ ਨੇ ਕਿਹਾ ਕਿ ਸਾਡੇ ਨੌਜਵਾਨ ਹੁਣ ਨੌਕਰੀ ਪਾਉਣ 'ਚ ਸਮਰੱਥ ਨਹੀਂ ਹਨ ਅਤੇ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ। ਇਹ ਸਾਡੇ ਪ੍ਰਧਾਨ ਮੰਤਰੀ ਵਲੋਂ ਲਏ ਗਏ ਐਕਸ਼ਨ ਦਾ ਨਤੀਜਾ ਹੈ।

PunjabKesari


DIsha

Content Editor

Related News