BJP-RSS ਨਹੀਂ ਚਾਹੁੰਦੇ ਕਿ ਗਰੀਬ ਬੱਚਾ ਅੰਗਰੇਜ਼ੀ ਸਿੱਖੇ : ਰਾਹੁਲ ਗਾਂਧੀ

Friday, Jun 20, 2025 - 03:40 PM (IST)

BJP-RSS ਨਹੀਂ ਚਾਹੁੰਦੇ ਕਿ ਗਰੀਬ ਬੱਚਾ ਅੰਗਰੇਜ਼ੀ ਸਿੱਖੇ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨਹੀਂ ਚਾਹੁੰਦੇ ਕਿ ਭਾਰਤ ਦਾ ਗਰੀਬ ਬੱਚਾ ਅੰਗਰੇਜ਼ੀ ਸਿੱਖੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਸਵਾਲ ਪੁੱਛਣ, ਅੱਗੇ ਵਧਣ, ਬਰਾਬਰੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਅੰਗਰੇਜ਼ੀ ਸ਼ਰਮ ਨਹੀਂ, ਸ਼ਕਤੀ ਹੈ। ਲੋਕ ਸਭਾ 'ਚ  ਵਿਰੋਧੀ ਧਿਰ ਦੇ ਨੇਤਾ ਨੇ ਇਹ ਟਿੱਪਣੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਕ ਬਿਆਨ ਦੇ ਇਕ ਦਿਨ ਬਾਅਦ ਕੀਤੀ। 

PunjabKesari

ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਅੰਗਰੇਜ਼ੀ ਬੰਨ੍ਹ ਨਹੀਂ, ਪੁਲ ਹੈ। ਅੰਗਰੇਜ਼ੀ ਸ਼ਰਮ ਨਹੀਂ, ਸ਼ਕਤੀ ਹੈ। ਅੰਗਰੇਜ਼ੀ ਜੰਜ਼ੀਰ ਨਹੀਂ- ਜੰਜ਼ੀਰਾਂ ਤੋੜਣ ਦਾ ਔਜਾਰ ਹੈ।'' ਉਨ੍ਹਾਂ ਦੋਸ਼ ਲਗਾਇਆ ਭਾਜਪਾ-ਆਰਐੱਸਐੱਸ ਨਹੀਂ ਚਾਹੁੰਦੇ ਕਿ ਭਾਰਤ ਦਾ ਗਰੀਬ ਬੱਚਾ, ਅੰਗਰੇਜ਼ੀ ਸਿੱਖੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਸਵਾਲ ਪੁੱਛਣ, ਅੱਗੇ ਵਧਣ, ਬਰਾਬਰੀ ਕਰਨ। ਰਾਹੁਲ ਗਾਂਧੀ ਨੇ ਕਿਹਾ,''ਅੱਜ ਦੀ ਦੁਨੀਆ 'ਚ, ਅੰਗਰੇਜ਼ੀ ਓਨੀ ਹੀ ਜ਼ਰੂਰੀ ਹੈ, ਜਿੰਨੀ ਤੁਹਾਡੀ ਮਾਂ ਬੋਲੀ, ਕਿਉਂਕਿ ਇਹੀ ਰੁਜ਼ਗਾਰ ਦਿਵਾਏਗੀ, ਆਤਮਵਿਸ਼ਵਾਸ ਵਧਾਏਗੀ।'' ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ,''ਭਾਰਤ ਦੀ ਹਰ ਭਾਸ਼ਾ 'ਚ ਆਤਮਾ ਹੈ, ਸੰਸਕ੍ਰਿਤੀ ਹੈ, ਗਿਆਨ ਹੈ। ਨਾਲ ਹੀ ਹਰ ਬੱਚੇ ਨੂੰ ਅੰਗਰੇਜ਼ੀ ਸਿਖਾਉਣੀ ਹੈ। ਇਹੀ ਰਸਤਾ ਹੈ ਇਕ ਅਜਿਹੇ ਭਾਰਤ ਦਾ, ਜੋ ਦੁਨੀਆ ਨਾਲ ਮੁਕਾਬਲਾ ਕਰੇ, ਜੋ ਹਰ ਬੱਚੇ ਨੂੰ ਬਰਾਬਰੀ ਦਾ ਮੌਕਾ ਦੇਵੇ।''

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News