ਲੋਕ ਸਭਾ 'ਚ ਹੰਗਾਮੇ ਕਾਰਨ 13ਵੇਂ ਦਿਨ ਵੀ ਨਹੀਂ ਚੱਲ ਸਕਿਆ ਪ੍ਰਸ਼ਨਕਾਲ, ਕਾਰਵਾਈ ਹੋਈ ਮੁਲਤਵੀ

Wednesday, Aug 05, 2026 - 11:41 AM (IST)

ਲੋਕ ਸਭਾ 'ਚ ਹੰਗਾਮੇ ਕਾਰਨ 13ਵੇਂ ਦਿਨ ਵੀ ਨਹੀਂ ਚੱਲ ਸਕਿਆ ਪ੍ਰਸ਼ਨਕਾਲ, ਕਾਰਵਾਈ ਹੋਈ ਮੁਲਤਵੀ

ਨਵੀਂ ਦਿੱਲੀ- ਵਿਰੋਧੀ ਧਿਰ ਦੇ ਹੰਗਾਮੇ ਕਾਰਨ ਬੁੱਧਵਾਰ ਨੂੰ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਮੈਂਬਰ ਆਪਣੇ ਸਥਾਨ 'ਤੇ ਖੜ੍ਹੇ ਹੋ ਕੇ ਹੰਗਾਮਾ ਕਰਨ ਲੱਗੇ। ਇਸ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ,''ਮੈਂ ਅਪੀਲ ਕਰਦਾ ਹਾਂ ਕਿ ਪ੍ਰਸ਼ਨਕਾਲ ਮਹੱਤਵਪੂਰਨ ਹੁੰਦਾ ਹੈ। ਪ੍ਰਸ਼ਨਕਾਲ ਚਲਾਉਣ 'ਚ ਸਹਿਯੋਗ ਕਰੋ। ਸਦਨ ਦੇ ਬਾਹਰ ਜਾਂ ਅੰਦਰ ਨਾਅਰੇਬਾਜ਼ੀ ਕਰਨਾ ਲੋਕਤੰਤਰ ਲਈ ਸਹੀ ਨਹੀਂ ਹੈ। ਲੋਕਤੰਤਰੀ ਤਰੀਕੇ ਨਾਲ ਚਰਚਾ ਕਰੋ। ਯੋਜਨਾਬੱਧ ਤਰੀਕੇ ਨਾਲ ਸਦਨ 'ਚ ਰੁਕਾਵਟ ਪਾਉਣਾ ਸਹੀ ਨਹੀਂ ਹੈ।'' 

ਸਪੀਕਰ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ, ਜਿਸ ਕਾਰਨ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ 20 ਜੁਲਾਈ ਨੂੰ ਹੋਈ ਸੀ ਅਤੇ ਉਦੋਂ ਤੋਂ ਸਦਨ 'ਚ ਵੱਖ-ਵੱਖ ਮੁੱਦਿਆਂ 'ਤੇ ਹੰਗਾਮੇ ਦੀ ਸਥਇਤੀ ਕਾਰਨ ਅੱਜ ਲਗਾਤਾਰ 13ਵੇਂ ਦਿਨ ਵੀ ਪ੍ਰਸ਼ਨਕਾਲ ਅਤੇ ਜ਼ੀਰੋ ਕਾਲ ਨਹੀਂ ਚੱਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News