ਲੋਕ ਸਭਾ ਦੀ ਬੈਠਕ ਮੁਲਤਵੀ, ਲਗਾਤਾਰ 11ਵੇਂ ਦਿਨ ਨਹੀਂ ਚੱਲ ਸਕਿਆ ਪ੍ਰਸ਼ਨਕਾਲ

Monday, Aug 03, 2026 - 11:41 AM (IST)

ਲੋਕ ਸਭਾ ਦੀ ਬੈਠਕ ਮੁਲਤਵੀ, ਲਗਾਤਾਰ 11ਵੇਂ ਦਿਨ ਨਹੀਂ ਚੱਲ ਸਕਿਆ ਪ੍ਰਸ਼ਨਕਾਲ

ਨਵੀਂ ਦਿੱਲੀ- ਅਯੁੱਧਿਆ ਦੇ ਰਾਮ ਮੰਦਰ 'ਚ ਚੜ੍ਹਾਵਾ ਚੋਰੀ ਅਤੇ ਦਿੱਲੀ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਪੁਲਸ ਕਾਰਵਾਈ ਸਮੇਤ ਕੁਝ ਮੁੱਦਿਆਂ 'ਤੇ ਕਾਂਗਰਸ ਸਮੇਤ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਸੋਮਵਾਰ ਨੂੰ ਲੋਕ ਸਭਾ ਦੀ ਬੈਠਕ ਸ਼ੁਰੂ ਹੋਣ ਦੇ 5 ਮਿੰਟਾਂ ਬਾਅਦ ਹੀ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਬੈਠਕ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਦੀ ਸਫਲਤਾ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਪ੍ਰਸ਼ਨਕਾਲ ਸ਼ੁਰੂ ਕਰਵਾਇਆ ਤਾਂ ਵਿਰੋਧੀ ਧਿਰ ਦੇ ਮੈਂਬਰ ਹੰਗਾਮਾ ਕਰਨ ਲੱਗੇ। ਬਿਰਲਾ ਨੇ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਦੇ ਮੈਂਬਰਾਂ ਨੂੰ ਪ੍ਰਸ਼ਨਕਾਲ ਚੱਲਣ ਦੇਣ ਦੀ ਅਪੀਲ ਕਰਦੇ ਹੋਏ ਕਿਹਾ,''ਕੀ ਤੁਸੀਂ ਪਹਿਲਾਂ ਤੋਂ ਫੈਸਲਾ ਕਰ ਕੇ ਆਉਂਦੇ ਹੋ ਕਿ ਸਦਨ ਨਹੀਂ ਚੱਲਣ ਦਿਓਗੇ। ਮੈਨੂੰ ਲੱਗਦਾ ਹੈ ਕਿ ਤੁਸੀਂ ਯੋਜਨਾਬੱਧ ਤਰੀਕੇ ਨਾਲ ਸਦਨ ਨਹੀਂ ਚਲਾਉਣਾ ਚਾਹੁੰਦੇ। ਪ੍ਰਸ਼ਨਕਾਲ ਮਹੱਤਵਪੂਰਨ ਹੁੰਦਾ ਹੈ। ਕਿਰਪਾ ਪ੍ਰਸ਼ਨਕਾਲ ਚੱਲਣ ਦਿਓ।'' ਰੌਲਾ-ਰੱਪਾ ਜਾਰੀ ਰਹਿਣ 'ਤੇ ਸਪੀਕਰ ਨੇ ਬੈਠਕ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ 20 ਜੁਲਾਈ ਨੂੰ ਹੋਈ ਸੀ ਅਤੇ ਉਦੋਂ ਤੋਂ ਸਦਨ 'ਚ ਵੱਖ-ਵੱਖ ਮੁੱਦਿਆਂ 'ਤੇ ਹੰਗਾਮੇ ਦੀ ਸਥਿਤੀ ਕਾਰਨ ਅੱਜ ਲਗਾਤਾਰ 11ਵੇਂ ਦਿਨ ਪ੍ਰਸ਼ਨਕਾਲ ਨਹੀਂ ਚੱਲ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News