ਹਿਮਾਚਲ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ, ਯੂਨੀਫਾਰਮ ਸਿਵਲ ਕੋਡ ਸਮੇਤ ਕੀਤੇ ਵੱਡੇ ਵਾਅਦੇ

Sunday, Nov 06, 2022 - 11:19 AM (IST)

ਸ਼ਿਮਲਾ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ। ਪਾਰਟੀ ਨੇ ਮੈਨੀਫੈਸਟੋ ਤਿਆਰ ਕਰਨ ਲਈ ਆਮ ਜਨਤਾ ਤੋਂ ਸੁਝਾਅ ਲੈਣ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਨੱਢਾ ਨੇ ਪਾਰਟੀ ਦੇ ਮੁੜ ਸੱਤਾ 'ਚ ਆਉਣ 'ਤੇ ਸਮਾਨ ਨਾਗਰਿਕ ਕੋਡ (ਯੂਨੀਫਾਰਮ ਸਿਵਲ ਕੋਡ) ਲਾਗੂ ਕਰਨ, ਚਰਨਬੱਧ ਤਰੀਕੇ ਨਾਲ 8 ਲੱਖ ਰੁਜ਼ਗਾਰ ਦੇਣ ਅਤੇ ਸੂਬੇ 'ਚ 5 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ : ਕਾਂਗਰਸ ਵੱਲੋਂ ਹਿਮਾਚਲ ਚੋਣਾਂ ਲਈ ਮੈਨੀਫੈਸਟੋ ਜਾਰੀ, 10 ਕਰੋੜ ‘ਸਟਾਰਟਅੱਪ ਫੰਡ’ ਸਮੇਤ ਕੀਤੇ ਕਈ ਵਾਅਦੇ

ਭਾਜਪਾ ਪ੍ਰਧਾਨ ਨੇ ਸੂਬੇ 'ਚ ਔਰਤਾਂ ਲਈ ਵੱਖ ਤੋਂ ਮੈਨੀਫੈਸਟੋ ਜਾਰੀ ਕੀਤਾ। ਉਨ੍ਹਾਂ ਨੇ ਸਰਕਾਰੀ ਨੌਕਰੀਆਂ 'ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ। ਨਾਲ ਹੀ ਨੱਢਾ ਨੇ ਕਿਹਾ ਕਿ 6ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਮਿਲੇਗੀ ਅਤੇ ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਕੁੜੀਆਂ ਨੂੰ ਸਕੂਟੀ ਦਿੱਤੀ ਜਾਵੇਗੀ। ਭਾਜਪਾ ਦਾ ਉਦੇਸ਼ ਹੈ ਕਿ ਹਿਮਾਚਲ ਪ੍ਰਦੇਸ਼ 'ਚ ਹਰ ਵਾਰ ਸਰਕਾਰ ਬਦਲਣ ਦਾ ਰੁਝਾਨ ਰੋਕਿਆ ਜਾਵੇ। ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ ਲਈ 12 ਨਵੰਬਰ ਨੂੰ ਵੋਟਿੰਗ ਹੋਵੇਗੀ।

ਜਾਣੋ ਕੀ ਹੁੰਦਾ ਹੈ ਯੂਨੀਫਾਰਮ ਸਿਵਲ ਕੋਡ

ਯੂਨੀਫਾਰਮ ਸਿਵਲ ਕੋਡ ਦਾ ਅਰਥ ਸਿੱਧੇ ਸ਼ਬਦਾਂ 'ਚ ਸਮਝੀਏ ਤਾਂ ਭਾਰਤ 'ਚ ਰਹਿਣ ਵਾਲੇ ਹਰ ਨਾਗਰਿਕ ਨੂੰ ਇਕ ਸਮਾਨ ਕਾਨੂੰਨ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤੀ ਦਾ ਕਿਉਂ ਨਾ ਹੋਵੇ। ਸਮਾਨ ਨਾਗਰਿਕ ਕੋਡ 'ਚ ਵਿਆਹ, ਤਲਾਕ ਅਤੇ ਜ਼ਮੀਨ-ਜਾਇਦਾਦ ਦੀ ਵੰਡ 'ਚ ਸਾਰੇ ਧਰਮਾਂ ਲਈ ਇਕ ਹੀ ਕਾਨੂੰਨ ਲਾਗੂ ਹੋਵੇਗਾ। ਯੂਨੀਫਾਰਮ ਸਿਵਲ ਕੋਡ ਸਾਰੇ ਧਾਰਮਿਕ ਭਾਈਚਾਰਿਆਂ 'ਤੇ ਲਾਗੂ ਹੋਣ ਲਈ ਇਕ ਦੇਸ਼ ਇਕ ਨਿਯਮ ਦੀ ਅਪੀਲ ਕਰਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News