ਜੰਮੂ ਕਸ਼ਮੀਰ ਚੋਣਾਂ : ਭਾਜਪਾ ਨੇ 29 ਹੋਰ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

Tuesday, Aug 27, 2024 - 05:41 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ 29 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਦੇ ਨਾਲ ਹੀ ਪਾਰਟੀ ਹੁਣ ਤੱਕ 45 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਨੇ ਦੇਵੇਂਦਰ ਸਿੰਘ ਰਾਣਾ ਨੂੰ ਨਗਰੋਟਾ ਵਿਧਾਨ ਸਭਾ ਸੀਟ ਤੋਂ ਅਤੇ ਸਤੀਸ਼ ਸ਼ਰਮਾ ਨੂੰ ਬਿਲਾਵਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਬਿਲਾਵਰ ਦਾ ਪ੍ਰਤੀਨਿਧੀਤੱਵ 2014 'ਚ ਹੋਈਆਂ ਆਖ਼ਰੀ ਵਿਧਾਨ ਸਭਾ ਚੋਣਾਂ 'ਚ ਸਾਬਕਾ ਉੱਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਕੀਤਾ ਸੀ। ਪਾਰਟੀ ਨੇ ਸੋਮਵਾਰ ਨੂੰ ਜਾਰੀ ਕੀਤੀ ਸੂਚੀ 'ਚ ਇਕ ਤਬਦੀਲੀ ਕੀਤੀ ਹੈ।

PunjabKesari

ਉਸ ਨੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਸੀਟ ਤੋਂ ਰੋਹਿਤ ਦੁਬੇ ਦੇ ਸਥਾਨ 'ਤੇ ਬਲਦੇਵ ਰਾਜ ਸ਼ਰਮਾ ਨੂੰ ਮੈਦਾਨ 'ਚ ਉਤਾਰਿਆ ਹੈ। ਬਾਕੀ ਉਮੀਦਵਾਰਾਂ 'ਚ ਕੋਈ ਤਬਦੀਲੀ ਨਹੀਂ ਹੈ। ਭਾਜਪਾ ਦੀ ਤਾਜ਼ਾ ਸੂਚੀ 'ਚ ਦੂਜੇ ਪੜਾਅ ਲਈ 10 ਉਮੀਦਵਾਰ ਅਤੇ ਤੀਜੇ ਪੜਾਅ ਲਈ 19 ਉਮੀਦਵਾਰ ਹਨ। ਭਾਜਪਾ ਨੇ ਹੁਣ ਤੱਕ ਨੌਸ਼ਹਿਰਾ ਲਈ ਕੋਈ ਉਮੀਦਵਾਰ ਨਹੀਂ ਉਤਾਰਿਆ ਹੈ, ਜਿਸ ਦਾ ਪ੍ਰਤੀਨਿਧੀਤੱਵ 2014 'ਚ ਉਸ ਦੇ ਮੌਜੂਦਾ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਨੇ ਕੀਤਾ ਸੀ। ਉਸ ਨੇ ਗਾਂਧੀਨਗਰ ਤੋਂ  ਵੀ ਕੋਈ ਉਮੀਦਵਾਰ ਨਹੀਂ ਉਤਾਰਿਆ ਹੈ, ਜਿੱਥੋਂ ਪਿਛਲੀਆਂ ਚੋਣਾਂ 'ਚ ਉਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਕਵਿੰਦਰ ਗੁਪਤਾ ਚੁਣੇ ਗਏ ਸਨ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ 'ਚ 90 ਮੈਂਬਰੀ ਵਿਧਾਨ ਸਭਾ ਲਈ ਤਿੰਨ ਪੜਾਵਾਂ 'ਚ 18 ਸਤੰਬਰ, 25 ਸਤੰਬਰ ਅਤੇ ਇਕ ਅਕਤੂਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News