ਭਾਜਪਾ ਦਾ ਦਿਲ ਮਾਂਗੇ ਮੋਰ

06/05/2022 10:02:12 AM

ਨੈਸ਼ਨਲ ਡੈਸਕ- ਭਾਜਪਾ ਦੀਆਂ ਇੱਛਾਵਾਂ ਦੀ ਕੋਈ ਹੱਦ ਨਹੀਂ ਹੈ। ਇਸ ਨੇ ਰਾਜ ਸਭਾ ਚੋਣਾਂ ਵਿਚ 41 ’ਚੋਂ 14 ਸੀਟਾਂ ਜਿੱਤੀਆਂ ਹਨ ਅਤੇ ਬਾਕੀ ਬਚੀਆਂ 16 ਸੀਟਾਂ ’ਚੋਂ 6 ਹੋਰ ਜਿੱਤਣ ਦੀ ਉਮੀਦ ਹੈ ਪਰ ਇਹ 4 ਸੂਬਿਆਂ-ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਅਤੇ ਕਰਨਾਟਕ ਤੋਂ 1-1 ਦੀ ਬਜਾਏ 24 ਸੀਟਾਂ ਜਿੱਤਣਾ ਚਾਹੁੰਦੀ ਹੈ। ਸ਼ਾਇਦ ਭਾਜਪਾ ਦਾ ਸੋਚਿਆ ਸਮਝਿਆ ਦਾਅ 3 ਨਹੀਂ ਤਾਂ 4 ਸੂਬਿਆਂ ਵਿਚ ਵੱਡਾ ਲਾਭ ਦੇ ਸਕਦਾ ਹੈ।

ਕਰਨਾਟਕ ਦੀ ਲੜਾਈ ਦਿਲਚਸਪ ਹੈ ਕਿਉਂਕਿ ਜੇ. ਡੀ. (ਐੱਸ) ਨੇਤਾ ਦੇਵਗੌੜਾ ਨੇ ਕਾਂਗਰਸ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਐੱਚ. ਡੀ. ਕੁਮਾਰਸਵਾਮੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ। ਕਾਂਗਰਸ ਨੇ ਜੇ. ਡੀ. (ਐੱਸ) ’ਤੇ ਆਪਣੇ ਦੂਜੇ ਉਮੀਦਵਾਰ ਦਾ ਸਮਰਥਨ ਨਾ ਕਰਨ ਦਾ ਦੋਸ਼ ਲਾਇਆ ਹੈ, ਹਾਲਾਂਕਿ ਉਸ ਨੇ ਐੱਚ. ਡੀ. ਦੇਵਗੌੜਾ ਦੀ 2020 ’ਚ ਰਾਜ ਸਭਾ ਵਿਚ ਐਂਟਰੀ ਲਈ ਹਮਾਇਤ ਦਾ ਐਲਾਨ ਕੀਤਾ ਸੀ। ਜੇ. ਡੀ. (ਐੱਸ) ਕੋਲ 32 ਵੋਟਾਂ ਹਨ ਅਤੇ 13 ਵਾਧੂ ਵੋਟਾਂ ਦੀ ਲੋੜ ਹੈ। ਕਰਨਾਟਕ ਵਿਚ ਜਨਤਾ ਦਲ (ਐੱਸ) ਦੇ ਕੁਪੇਂਦਰ ਰੈਡੀ ਅਰਬਪਤੀ ਹਨ। ਇਸ ਲਈ ਇਹ ਪੈਸੇ ਦੀ ਖੇਡ ਹੈ।

ਕਾਂਗਰਸ ਕੋਲ 70 ਵਿਧਾਇਕ ਹਨ ਅਤੇ ਉਸ ਨੇ ਮੌਜੂਦਾ ਸੰਸਦ ਮੈਂਬਰ ਜੈਰਾਮ ਰਮੇਸ਼ ਅਤੇ ਮਨਸੂਰ ਅਲੀ ਖਾਨ ਨੂੰ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਕੋਲ ਵੀ 20 ਵਿਧਾਇਕਾਂ ਦੀ ਕਮੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜੇ. ਡੀ. (ਐੱਸ) ਕਾਂਗਰਸ ਦੀ ਮਿਹਰਬਾਨੀ ਦਾ ਬਦਲਾ ਅਦਾ ਕਰ ਸਕਦੀ ਹੈ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਹੋਣ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ ਕਿਉਂਕਿ ਕਾਂਗਰਸ ਦਾ ਧੜਾ ਵੰਡਿਆ ਹੋਇਆ ਹੈ।

ਕਰਨਾਟਕ ਵਿਚ ਭਾਜਪਾ ਨੇ ਲਹਿਰ ਸਿੰਘ ਨੂੰ ਤੀਜੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਹੈ। 224 ਮੈਂਬਰੀ ਵਿਧਾਨ ਸਭਾ ’ਚ 121 ਵਿਧਾਇਕਾਂ ਵਾਲੀ ਭਾਜਪਾ ਨੇ ਨਿਰਮਲਾ ਸੀਤਾਰਮਨ ਅਤੇ ਕੰਨੜ ਫ਼ਿਲਮ ਅਦਾਕਾਰ ਜਗੇਸ਼ ਨੂੰ ਪ੍ਰਮੁਖ ਵੋਕਾਲਿੰਗਾ ਜਾਤੀ ’ਚੋਂ ਮੈਦਾਨ ਵਿਚ ਉਤਾਰਿਆ ਹੈ। ਭਾਜਪਾ ਨੂੰ ਤਿੰਨੋਂ ਸੀਟਾਂ ਜਿੱਤਣ ਲਈ 45-45 ਵਿਧਾਇਕਾਂ ਅਤੇ 14 ਵਾਧੂ ਵੋਟਾਂ ਦੀ ਲੋੜ ਹੈ। ਵਾਧੂ ਸੀਟ ਲੈਣ ਲਈ ਸੌਦੇਬਾਜ਼ੀ ਦਾ ਸਹਾਰਾ ਲੈਣਾ ਪਵੇਗਾ।


Tanu

Content Editor

Related News