ਭਾਜਪਾ ਪ੍ਰਧਾਨ JP ਨੱਢਾ ਨੇ ਜੰਮੂ ''ਚ ਰਘੁਨਾਥ ਮੰਦਰ ''ਚ ਕੀਤੀ ਪੂਜਾ
Sunday, Jul 07, 2024 - 01:58 PM (IST)
ਜੰਮੂ (ਭਾਸ਼ਾ)- ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਐਤਵਾਰ ਨੂੰ ਇਤਿਹਾਸਕ ਰਘੁਨਾਥ ਮੰਦਰ 'ਚ ਦਰਸ਼ਨ ਕੀਤੇ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਜੰਮੂ ਕਸ਼ਮੀਰ ਦੇ ਇੰਚਾਰਜ ਤਰੁਣ ਚੁਘ ਅਤੇ ਸੰਸਦ ਮੈਂਬਰ ਜੁਗਲ ਕਿਸ਼ੋਰ, ਸਾਬਕਾ ਮੰਤਰੀ ਪ੍ਰਿਯਾ ਸੇਠੀ ਨੇ ਨੱਢਾ ਦਾ ਮੰਦਰ 'ਚ ਸਵਾਗਤ ਕੀਤਾ।
ਨੱਢਾ ਭਾਜਪਾ ਦੀ 'ਵਿਸਤਾਰਿਤ ਕਾਰਜ ਕਮੇਟੀ ਬੈਠਕ' 'ਚ ਹਿੱਸਾ ਲੈਣ ਸ਼ਨੀਵਾਰ ਦੁਪਹਿਰ ਜੰਮੂ ਪਹੁੰਚੇ। ਭਾਜਪਾ ਪ੍ਰਧਾਨ, ਸੀਨੀਅਰ ਨੇਤਾਵਾਂ ਨਾਲ ਇਕ ਬੈਠਕ ਕਰਨ ਲਈ ਇੱਥੇ ਪਾਰਟੀ ਹੈੱਡ ਕੁਆਰਟਰ ਵੀ ਗਏ। ਸੁਪਰੀਮ ਕੋਰਟ ਨੇ ਪਿਛਲੇ ਸਾਲ ਦਸੰਬਰ 'ਚ ਚੋਣ ਕਮਿਸ਼ਨ ਨੂੰ ਜੰਮੂ ਕਸ਼ਮੀਰ 'ਚ 30 ਸਤੰਬਰ 2024 ਤੱਕ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ। ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਨੱਢਾ ਵਲੋਂ ਬੁਲਾਈ ਬੈਠਕ 'ਚ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ।