ਪੁਲਸ ਦਾ ਬਿਆਨ, ''BJP ਪ੍ਰਧਾਨ ਦੇ ਪੁੱਤਰ ਨੇ ਗਊ ਦਾ ਮਾਸ ਨਹੀਂ, ਮਟਨ-ਚਿਕਨ ਖਾਧਾ ਸੀ''

Thursday, Sep 12, 2024 - 12:30 PM (IST)

ਪੁਲਸ ਦਾ ਬਿਆਨ, ''BJP ਪ੍ਰਧਾਨ ਦੇ ਪੁੱਤਰ ਨੇ ਗਊ ਦਾ ਮਾਸ ਨਹੀਂ, ਮਟਨ-ਚਿਕਨ ਖਾਧਾ ਸੀ''

ਨਾਗਪੁਰ (ਭਾਸ਼ਾ) - ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਦੇ ਪੁੱਤਰ ਸੰਕੇਤ ਦੀ ਔਡੀ ਕਾਰ ਦੇ ਨਾਗਪੁਰ ਵਿਚ ਕਈ ਵਾਹਨਾਂ ਨੂੰ ਟੱਕਰ ਮਾਰਨ ਦੀ ਘਟਨਾ ’ਤੇ ਪੁਲਸ ਨੇ ਵੱਡਾ ਬਿਆਨ ਦਿੱਤਾ ਹੈ। ਪੁਲਸ ਨੇ ਬੁੱਧਵਾਰ ਕਿਹਾ ਕਿ ਹਾਦਸੇ ਤੋਂ ਪਹਿਲਾਂ ਉਸ ਨੇ ਸ਼ਹਿਰ ਦੇ ਕਿਸੇ ਵੀ ਬਾਰ 'ਚ ਗਊ ਦਾ ਮਾਸ ਨਹੀਂ ਖਾਧਾ ਸੀ। ਉਸ ਨੇ ਮਟਨ ਤੇ ਚਿਕਨ ਖਾਣ ਸਮੇਂ ਸ਼ਰਾਬ ਪੀਤੀ ਸੀ। ਸੋਮਵਾਰ ਸਵੇਰੇ ਨਾਗਪੁਰ ਦੇ ਇਕ ਇਲਾਕੇ ’ਚ ਸੰਕੇਤ ਦੀ ਔਡੀ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪੁਲਸ ਨੇ ਪਹਿਲਾਂ ਕਿਹਾ ਸੀ ਕਿ ਸੰਕੇਤ ਕਾਰ ’ਚ ਮੌਜੂਦ ਸੀ ਪਰ ਹਾਦਸੇ ਦੇ ਸਮੇਂ ਉਹ ਕਾਰ ਨਹੀਂ ਚਲਾ ਰਿਹਾ ਸੀ। ਕਾਰ ਚਲਾ ਰਹੇ ਵਿਅਕਤੀ ਅਰਜੁਨ ਨੂੰ ਸੋਮਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਵੱਡੀ ਖ਼ਬਰ : ਅਗਲੇ 5 ਦਿਨ ਬੰਦ ਰਹੇਗਾ ਇੰਟਰਨੈੱਟ

ਰਾਊਤ ਨੇ ਗਊ ਦਾ ਮਾਸ ਖਾਣ ਦਾ ਲਾਇਆ ਸੀ ਦੋਸ਼
ਸ਼ਿਵ ਸੈਨਾ (ਬਾਲਾ ਸਾਹਿਬ ਠਾਕਰੇ) ਦੇ ਨੇਤਾ ਸੰਜੇ ਰਾਊਤ ਨੇ ਦੋਸ਼ ਲਾਇਆ ਸੀ ਕਿ ਸੰਕੇਤ ਨੇ ਇਕ ਬਾਰ ’ਚ ਗਊ ਦਾ ਮਾਸ ਖਾਧਾ ਸੀ। ਰਾਊਤ ਦੇ ਦੋਸ਼ ਪਿੱਛੋਂ ਪੁਲਸ ਨੇ ਦੱਸਿਆ ਕਿ ਭਾਜਪਾ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਦੇ ਪੁੱਤਰ ਨੇ ਗਊ ਦਾ ਮਾਸ ਨਹੀਂ ਖਾਧਾ ਸੀ।

ਇਹ ਵੀ ਪੜ੍ਹੋ ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News