ਧਰਮਨਗਰੀ ਕਰੂਕਸ਼ੇਤਰ ''ਚ ਰੈਲੀ ਨੂੰ ਸੰਬੋਧਨ ਕਰਦੇ PM ਮੋਦੀ ਹੋਏ ਭਾਵੁਕ
Wednesday, May 08, 2019 - 06:36 PM (IST)
ਕਰੂਕਸ਼ੇਤਰ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਧਰਮਨਗਰੀ ਕਰੂਕਸ਼ੇਤਰ 'ਚ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਾਫੀ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਲੋਕਾਂ ਦੀ ਦੇਸ਼ ਪ੍ਰੇਮ ਵਾਲੀ ਡਿਕਸ਼ਨਰੀ ਬਾਰੇ ਗੱਲ ਕਰੀਏ ਤਾਂ ਮੈਨੂੰ ਬੁਰਾ ਲਫਜ਼ੇ ਬੋਲਦਿਆਂ ਕਈ ਵਾਰ ਮਰਿਆਦਾ ਤਾਰ-ਤਾਰ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਦੇਸ਼ ਪ੍ਰੇਮੀ ਹਨ। ਅਹੁਦੇ ਦੀ ਮਰਿਆਦਾ ਦਾ ਖਿਆਲ ਵੀ ਉਨ੍ਹਾਂ ਨਹੀਂ ਰੱਖਣਾ ਆਉਂਦਾ। ਪੀ. ਐੱਮ ਮੋਦੀ ਨੇ ਕਿਹਾ ਹੈ ਕਿ ਮੈਨੂੰ ਕਈ ਵਾਰ 'ਮੂਰਖ' ਕਿਹਾ ਗਿਆ। ਜਵਾਨਾਂ ਦੇ ਖੂਨ ਦਾ ਦਲਾਲ ਤੱਕ ਵੀ ਕਿਹਾ ਗਿਆ। ਵਿਰੋਧੀਆਂ ਦੀ ਪ੍ਰੇਮ ਡਿਕਸ਼ਨਰੀ ਤੋਂ ਹੀ ਮੇਰੇ ਲਈ ਗਦਾਰੀ, ਮੁਸੋਲਿਨੀ ਅਤੇ ਹਿਟਲਰ ਵਰਗੇ ਸ਼ਬਦ ਨਿਕਲੇ। ਜੇਕਰ ਪ੍ਰੇਮ ਦੀ ਡਿਕਸ਼ਨਰੀ ਅਜਿਹੀ ਹੁੰਦੀ ਤਾਂ ਮੈਨੂੰ ਨਹੀਂ ਚਾਹੀਦੀ।
ਦੱਸਿਆ ਜਾਂਦਾ ਹੈ ਕਿ ਥੀਮ ਪਾਰਕ ਮੋਦੀ ਦੀ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਸੁਰੱਖਿਆ ਦਾ ਸਖਤ ਚੱਕਰ ਤਿਆਰ ਕੀਤਾ ਗਿਆ। ਕਰੂਕਸ਼ੇਤਰ 'ਚ ਬਣੇ ਹੈਲੀਪੈਡ 'ਤੇ ਪੀ. ਐੱਮ. ਮੋਦੀ ਦਾ ਕਾਫਲਾ ਉਤਰਿਆ ਅਤੇ ਰੈਲੀ ਸਥਾਨ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।