''ਕੋਈ ਵੀ ਪਾਰਟੀ ਜਾਂ ਪਰਿਵਾਰ ਸੰਸਦ ਤੋਂ ਉੱਪਰ ਨਹੀਂ..!'' ਵੰਦੇ ਮਾਤਰਮ ਦੇ ਮੁੱਦੇ ''ਤੇ ਭਾਜਪਾ ਦਾ ਕਾਂਗਰਸ ''ਤੇ ਨਿਸ਼ਾਨਾ

Saturday, Aug 22, 2026 - 05:30 PM (IST)

''ਕੋਈ ਵੀ ਪਾਰਟੀ ਜਾਂ ਪਰਿਵਾਰ ਸੰਸਦ ਤੋਂ ਉੱਪਰ ਨਹੀਂ..!'' ਵੰਦੇ ਮਾਤਰਮ ਦੇ ਮੁੱਦੇ ''ਤੇ ਭਾਜਪਾ ਦਾ ਕਾਂਗਰਸ ''ਤੇ ਨਿਸ਼ਾਨਾ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (BJP) ਨੇ ਸ਼ਨੀਵਾਰ ਨੂੰ 'ਵੰਦੇ ਮਾਤਰਮ' ਦੇ ਮੁੱਦੇ 'ਤੇ ਕਾਂਗਰਸ ਪਾਰਟੀ 'ਤੇ 'ਤੁਸ਼ਟੀਕਰਨ ਦੀ ਰਾਜਨੀਤੀ' ਕਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ, ਪਰਿਵਾਰ ਜਾਂ ਵਿਅਕਤੀ ਦੇਸ਼ ਦੇ ਸੰਵਿਧਾਨ ਅਤੇ ਸੰਸਦ ਦੁਆਰਾ ਬਣਾਏ ਕਾਨੂੰਨਾਂ ਤੋਂ ਉੱਪਰ ਨਹੀਂ ਹੈ।

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਪਾਰਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦੀ ਪਹਿਲੀ ਬੈਠਕ ਵਿੱਚ 'ਵੰਦੇ ਮਾਤਰਮ' ਨੂੰ ਲੈ ਕੇ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ। ਇਹ ਮਤਾ ਕਾਂਗਰਸ ਵਰਕਿੰਗ ਕਮੇਟੀ ਦੇ 1937 ਦੇ ਫੈਸਲੇ ਨੂੰ ਦੁਹਰਾਉਣ ਦੇ ਜਵਾਬ ਵਜੋਂ ਲਿਆਂਦਾ ਗਿਆ ਹੈ, ਜਿਸ ਵਿੱਚ ਕਾਂਗਰਸ ਨੇ ਆਪਣੇ ਪ੍ਰੋਗਰਾਮਾਂ 'ਚ ਇਸ ਰਾਸ਼ਟਰੀ ਗੀਤ ਦੇ ਸਿਰਫ਼ ਪਹਿਲੇ ਦੋ ਪੈਰੇ ਗਾਉਣ ਦੀ ਗੱਲ ਕਹੀ ਸੀ।

ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, "ਕੀ ਦੇਸ਼ ਸੰਸਦ 'ਚ ਲਏ ਗਏ ਫੈਸਲਿਆਂ ਨਾਲ ਚੱਲੇਗਾ ਜਾਂ ਕਾਂਗਰਸੀ ਕਮੇਟੀ ਦੇ ਮਤਿਆਂ ਨਾਲ ? ਸੰਸਦ ਲੋਕਤੰਤਰ ਦਾ ਸਭ ਤੋਂ ਵੱਡਾ ਮੰਦਰ ਹੈ ਅਤੇ ਕਾਂਗਰਸ ਨੂੰ ਆਪਣੇ ਆਪ ਨੂੰ ਸੰਸਦ ਤੋਂ ਵੱਡਾ ਨਹੀਂ ਸਮਝਣਾ ਚਾਹੀਦਾ।"

ਭਾਜਪਾ ਨੇ ਕਿਹਾ ਕਿ ਰਾਸ਼ਟਰੀ ਗੀਤ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹ ਕਾਂਗਰਸ ਨੂੰ ਇਸ ਨੂੰ 'ਵੰਡਣ' ਜਾਂ ਇਸ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਪਾਰਟੀ 'ਵੰਦੇ ਮਾਤਰਮ' ਦੇ ਸਨਮਾਨ ਅਤੇ ਵਿਰਾਸਤ ਦੀ ਰੱਖਿਆ ਲਈ ਪੂਰੇ ਦੇਸ਼ ਵਿੱਚ ਮੁਹਿੰਮ ਚਲਾਏਗੀ।


author

Harpreet SIngh

Content Editor

Related News