ਮੇਘਾਲਿਆ ਮੁੱਖ ਮੰਤਰੀ ਦੀ ਕੁਰਸੀ ਦੇ ਹੋਰ ਨੇੜੇ ਪਹੁੰਚੇ ਕੋਨਰਾਡ ਸੰਗਮਾ, ਭਾਜਪਾ ਨੇ ਕੀਤੀ ਹਮਾਇਤ

03/03/2023 5:26:40 AM

ਨਵੀਂ ਦਿੱਲੀ (ਵੈੱਬ ਟੀਮ): ਬੀਤੇ ਦਿਨੀਂ ਉੱਤਰ-ਪੂਰਬ ਦੇ ਤਿੰਨ ਸੂਬਿਆਂ 'ਚ ਚੋਣ ਨਤੀਜਿਆਂ ਦਾ ਐਲਾਨ ਕੀਤਾ ਗਿਆ। ਤ੍ਰਿਪੁਰਾ ਅਤੇ ਨਾਗਾਲੈਂਡ 'ਚ ਭਾਰਤੀ ਜਨਤਾ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ। ਉੱਥੇ ਹੀ ਮੇਘਾਲਿਆ ਦੀ ਜਨਤਾ ਨੇ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਤ੍ਰਿਪੁਰਾ ਤੇ ਨਾਗਾਲੈਂਡ 'ਚ ਖਿੜਿਆ 'ਕਮਲ', ਮੇਘਾਲਿਆ 'ਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ, ਪੜ੍ਹੋ ਪੂਰਾ ਬਿਓਰਾ

ਮੇਘਾਲਿਆ 'ਚ ਨੈਸ਼ਨਲ ਪੀਪਲਜ਼ ਪਾਰਟੀ ਸੱਭ ਤੋਂ ਵੱਧ 26 ਸੀਟਾਂ ਜਿੱਤੀ ਪਰ ਬਹੁਮਤ ਤੋਂ 4 ਸੀਟਾਂ ਪਿੱਛੇ ਰਹਿ ਗਈ। ਇੱਥੇ ਕਾਂਗਰਸ ਯੂਡੀਪੀ 11 ਸੀਟਾਂ ਜਿੱਤ ਕੇ ਦੂਜੀ ਸਭ ਤੋਂ ਵੱਡੀ ਪਾਰਟੀ ਬਣੀ ਹੈ ਤਾਂ ਉੱਧਰ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਨੇ 5-5 ਸੀਟਾਂ ਅਤੇ ਭਾਜਪਾ ਨੇ 2 ਸੀਟਾਂ ਜਿੱਤੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਭਾਬੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ, ਬੇਗੁਨਾਹੀ ਸਾਬਤ ਕਰਨ ਲਈ ਦਿੱਤੀ 'ਅਗਨੀ-ਪ੍ਰੀਖਿਆ'

ਨਤੀਜਿਆਂ ਵਾਲੇ ਦਿਨ ਹੀ ਦੇਰ ਰਾਤ ਨੂੰ ਭਾਜਪਾ ਨੇ ਕੋਨਰਾਡ ਸੰਗਮਾ ਨੂੰ ਚਿੱਠੀ ਲਿੱਖ ਕੇ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਰਨੈਸਟ ਮਾਰਵੀ ਨੇ ਨੈਸ਼ਨਲ ਪੀਪਲਜ਼ ਪਾਰਟੀ ਦੇ ਕੌਮੀ ਪ੍ਰਧਾਨ ਕੋਨਰਾਡ ਕੇ ਸੰਗਮਾ ਨੂੰ "ਲੈਟਰ ਆਫ਼ ਸਪੋਰਟ" ਲਿਖਿਆ ਹੈ। ਪੱਤਰ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਕ ਕੋਨਰਾਡ ਕੇ ਸੰਗਮਾ ਨੂੰ ਹਮਾਇਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕੋਨਰਾਡ ਕੇ ਸੰਗਮਾ ਨੂੰ ਕਿਹਾ ਹੈ ਕਿ ਉਹ ਆਪ ਮਿਲ ਕੇ ਨਵੀਂ ਸਰਕਾਰ ਬਣਾਉਣ ਲਈ ਆਪਣੀ ਹਮਾਇਤ ਦਾ ਪੱਤਰ ਸੌਂਪਣਗੇ। 

ਇਹ ਖ਼ਬਰ ਵੀ ਪੜ੍ਹੋ - ਇਸ ਸੂਬੇ 'ਚ ਬਣਾਏ ਜਾਣਗੇ 3 ਹਜ਼ਾਰ ਮੰਦਰ, ਸਰਕਾਰ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਉਪਰਾਲਾ

PunjabKesari

ਇਹ ਖ਼ਬਰ ਵੀ ਪੜ੍ਹੋ - ਭਾਜਪਾ ਵਿਧਾਇਕ ਦਾ ਪੁੱਤ 40 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਟੈਂਡਰ ਕਲੀਅਰ ਕਰਨ ਲਈ ਮੰਗੇ 80 ਲੱਖ

ਦੱਸ ਦੇਈਏ ਕਿ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਦੀ ਅਗਵਾਈ ਵਾਲੀ ਨੈਸ਼ਨਲ ਪੀਪਲਜ਼ ਪਾਰਟੀ ਮੇਘਾਲਿਆ ਚੋਣਾਂ ਵਿਚ 26 ਸੀਟਾਂ ਜਿੱਤ ਕੇ ਸੱਭ ਤੋਂ ਵੱਡੀ ਪਾਰਟੀ ਬਣੀ ਹੈ। ਸੂਬੇ ਦੀਆਂ 60 ਸੀਟਾਂ 'ਚੋਂ 59 'ਤੇ ਚੋਣ ਕਰਵਾਈ ਗਈ ਸੀ। ਸਰਕਾਰ ਬਣਾਉਣ ਲਈ 30 ਸੀਟਾਂ 'ਤੇ ਜਿੱਤ ਦੀ ਲੋੜ ਸੀ। ਜੇਕਰ ਭਾਜਪਾ ਦੀਆਂ 2 ਸੀਟਾਂ ਵੀ ਨਾਲ ਰਲ਼ਾ ਲਈਆਂ ਜਾਣ ਤਾਂ ਸੰਗਮਾ ਕੋਲ 28 ਵਿਧਾਇਕ ਹੋ ਜਾਣਗੇ ਤੇ ਉਹ ਦੁਬਾਰਾ ਮੁੱਖ ਮੰਤਰੀ ਬਣਨ ਦੇ ਹੋਰ ਕਰੀਬ ਪਹੁੰਚ ਜਾਣਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News