ਸੰਸਦ ਮੈਂਬਰ ਸੁਰੇਸ਼ ਕਸ਼ਯਪ ਬਣੇ ਹਿਮਾਚਲ ਪ੍ਰਦੇਸ਼ ਦੇ ਭਾਜਪਾ ਪ੍ਰਧਾਨ

07/22/2020 6:29:17 PM

ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਿਮਲਾ ਦੇ ਸੰਸਦ ਮੈਂਬਰ ਸੁਰੇਸ਼ ਕੁਮਾਰ ਕਸ਼ਯਪ ਨੂੰ ਪਾਰਟੀ ਦੀ ਹਿਮਾਚਲ ਪ੍ਰਦੇਸ਼ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਸ਼੍ਰੀ ਕਸ਼ਯਪ ਨੂੰ ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਸਾਬਕਾ ਫੌਜੀ ਸ਼੍ਰੀ ਕਸ਼ਯਪ ਨੇ ਡਾ. ਰਾਜੀਵ ਬਿੰਦਲ ਦਾ ਸਥਾਨ ਲਿਆ ਹੈ, ਜਿਨ੍ਹਾਂ ਨੇ ਸਿਹਤ ਵਿਭਾਗ ਦੇ ਇਕ ਘਪਲੇ 'ਚ ਨਾਂ ਆਉਣ ਤੋਂ ਬਾਅਦ ਮਈ 'ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

PunjabKesari

ਸ਼੍ਰੀ ਕਸ਼ਯਪ ਨੇ ਲੋਕ ਪ੍ਰਸ਼ਾਸਨ 'ਚ ਐੱਮ ਫਿਲ, ਅੰਗਰੇਜ਼ੀ ਅਤੇ ਸੈਰ-ਸਪਾਟਾ ਪ੍ਰਸ਼ਾਸਨ 'ਚ ਪੋਸਟ ਗਰੈਜੂਏਟ ਉਪਾਧੀ, ਜਨ ਸੰਪਰਕ 'ਚ ਪੋਸਟ ਗਰੈਜੂਏਟ ਡਿਪਲੋਮਾ ਅਤੇ ਬੀਐੱਡ ਦੀਆਂ ਉਪਾਧੀਆਂ ਹਾਸਲ ਕੀਤੀਆਂ ਹਨ। ਉਹ 2013 'ਚ ਪਹਿਲੀ ਵਾਰ ਵਿਧਾਨ ਸਭਾ ਲਈ ਚੁਣੇ ਗਏ ਸਨ ਅਤੇ ਮਈ 2019 'ਚ ਪਹਿਲੀ ਵਾਰ ਸ਼ਿਮਲਾ ਤੋਂ ਸੰਸਦ ਪਹੁੰਚੇ ਹਨ।


DIsha

Content Editor

Related News