ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੇ ਪਿਤਾ ਦੀ SUV ਕਾਰ ਚੋਰੀ

Friday, May 29, 2020 - 03:50 PM (IST)

ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੇ ਪਿਤਾ ਦੀ SUV ਕਾਰ ਚੋਰੀ

ਨਵੀਂ ਦਿੱਲੀ- ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਗੌਤਮ ਗੰਭੀਰ ਦੇ ਪਿਤਾ ਦੀ ਐੱਸ.ਯੂ.ਵੀ. ਮੱਧ ਦਿੱਲੀ ਦੇ ਰਾਜੇਂਦਰ ਨਗਰ ਇਲਾਕੇ 'ਚ ਉਨ੍ਹਾਂ ਦੇ ਘਰੋਂ ਬਾਹਰ ਚੋਰੀ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਅਨੁਸਾਰ, ਦੀਪਕ ਗੰਭੀਰ ਨੇ ਦੱਸਿਆ ਕਿ ਉਨ੍ਹਾਂ ਦੀ ਟੋਓਟਾ ਫਾਰਚਿਊਨਰ ਕਾਰ ਵੀਰਵਾਰ ਨੂੰ ਦੁਪਹਿਰ ਕਰੀਬ 3 ਵਜੇ ਘਰ ਦੇ ਬਾਹਰ ਪਾਰਕ ਕੀਤੀ ਗਈ ਸੀ। ਸ਼ੁੱਕਰਵਾਰ ਸਵੇਰੇ ਇਹ ਉੱਥੇ ਨਹੀਂ ਸੀ। ਕਾਰ ਚੋਰੀ ਕਰ ਲਈ ਗਈ। ਪੁਲਸ ਡਿਪਟੀ ਕਮਿਸ਼ਨਰ ਸੰਜੇ ਭਾਟੀਆ ਨੇ ਦੱਸਿਆ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲਸ ਨੇ ਦੱਸਿਆ ਕਿ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੇਖੇ ਜਾ ਰਹੇ ਹਨ।

ਲਾਕਡਾਊਨ ਦੌਰਾਨ ਕਾਰ ਚੋਰੀ ਦੀ ਘਟਨਾ ਨਾਲ ਦਿੱਲੀ ਪੁਲਸ ਹੈਰਾਨ ਹੈ ਅਤੇ ਟੀਮਾਂ ਗਠਿਤ ਕਰ ਕੇ ਐੱਸ.ਯੂ.ਵੀ. ਦੀ ਤਲਾਸ਼ ਕੀਤੀ ਜਾ ਰਹੀ ਹੈ। ਦਿੱਲੀ ਪੁਲਸ ਦੇ ਸਾਹਮਣੇ ਹਾਈ ਪ੍ਰੋਫਾਈਲ ਚੋਰੀ ਦੀ ਇਕ ਘਟਨਾ ਪਿਛਲੇ ਸਾਲ ਅਕਤੂਬਰ 'ਚ ਆਈ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਮਯੰਤੀ ਮੋਦੀ ਨਾਲ ਝਪਟਮਾਰੀ ਹੋਈ ਸੀ।


author

DIsha

Content Editor

Related News