ਪੱਛਮੀ ਬੰਗਾਲ ''ਚ ਭਾਜਪਾ ਸੰਸਦ ਮੈਂਬਰ ''ਤੇ ਫਿਰ ਹੋਇਆ ਹਮਲਾ

12/15/2019 10:05:26 AM

ਕੋਲਕਾਤਾ—ਪੱਛਮੀ ਬੰਗਾਲ 'ਚ ਬੈਰਕਪੁਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਰਜੁਨ ਸਿੰਘ ਇਕ ਵਾਰ ਫਿਰ ਹਮਲੇ ਦਾ ਸ਼ਿਕਾਰ ਹੋਏ ਹਨ। ਪੱਛਮੀ ਬੰਗਾਲ ਦੇ ਜਗਦਲ 'ਚ ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੀ ਕਾਰ 'ਤੇ ਸ਼ਨੀਵਾਰ ਰਾਤ ਨੂੰ ਇੱਟਾਂ ਅਤੇ ਬੰਬ ਸੁੱਟ ਕੇ ਹਮਲਾ ਕੀਤਾ ਗਿਆ। ਉਨ੍ਹਾਂ 'ਤੇ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਭਾਟਪਾੜਾ ਸਥਿਤ ਆਪਣੇ ਘਰ ਵਾਪਸ ਆ ਰਹੇ ਸੀ। ਇਸ ਹਮਲੇ 'ਚ ਭਾਜਪਾ ਸੰਸਦ ਅਰਜੁਨ ਸਿੰਘ ਦੀ ਕਾਰ ਦਾ ਸ਼ੀਸਾ ਟੁੱਟ ਗਿਆ ਹਾਲਾਂਕਿ ਇਸ ਹਮਲੇ 'ਚ ਵਾਲ-ਵਾਲ ਬਚ ਗਏ। 

ਭਾਜਪਾ ਸੰਸਦ ਮੈਂਬਰ ਨੇ ਇਸ ਹਮਲੇ ਦਾ ਸਿੱਧਾ ਦੋਸ਼ ਟੀ.ਐੱਮ.ਸੀ ਦੇ ਵਰਕਰਾਂ 'ਤੇ ਲਗਾਇਆ ਹੈ। ਮਾਹਰਾਂ ਮੁਤਾਬਕ ਅਰਜੁਨ ਸਿੰਘ ਦੀ ਕਾਰ 'ਤੇ ਪਹਿਲਾਂ ਇੱਟਾਂ ਨਾਲ ਹਮਲਾ ਕੀਤਾ ਗਿਆ ਫਿਰ ਉਸ 'ਤੇ ਇੱਕ ਬੰਬ ਵੀ ਸੁੱਟਿਆ ਗਿਆ।

PunjabKesari

ਭਾਜਪਾ ਸੰਸਦ ਮੈਂਬਰ 'ਤੇ ਹਮਲੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਤਣਾਅ ਫੈਲ ਗਿਆ, ਜਿਸ ਦੇ ਚੱਲਦਿਆਂ ਇਲਾਕੇ 'ਚ ਪੁਲਸ ਅਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ) ਨੂੰ ਤਾਇਨਾਤ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਅਰਜੁਨ ਸਿੰਘ ਨੇ ਕਿਹਾ, ''ਟੀ.ਐੱਮ.ਸੀ. ਦੇ ਗੁੰਡਿਆਂ ਨੇ ਮੇਰੀ ਕਾਰ 'ਤੇ ਇੱਟਾਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਮੈਂ ਆਪਣੀ ਕਾਰ ਤੋਂ ਬਾਹਰ ਆਇਆ ਅਤੇ ਦੇਖਿਆ ਕਿ ਇੱਕ ਵਿਅਕਤੀ ਜ਼ਮੀਨ 'ਤੇ ਪਿਆ ਹੈ। ਉਸ ਵਿਅਕਤੀ ਦਾ ਨਾਂ ਗਣੇਸ਼ ਸਿੰਘ ਹੈ। ਇਸ ਤੋਂ ਬਾਅਦ ਅਚਾਨਕ ਮੇਰੀ ਕਾਰ 'ਤੇ ਬੰਬ ਸੁੱਟਿਆ ਗਿਆ। ਉਨ੍ਹਾਂ ਨੇ ਸੂਬਾ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਪੱਛਮੀ ਬੰਗਾਲ 'ਚ ਕਾਨੂੰਨ ਵਿਵਸਥਾ ਟੁੱਟ ਗਈ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਜਦੋਂ ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ 'ਤੇ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਨ੍ਹਾਂ 'ਤੇ ਹਮਲੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਉਤਰ 24 ਪਰਗਨਾ 'ਚ ਉਨ੍ਹਾਂ 'ਤੇ ਹਮਲਾ ਹੋਇਆ ਸੀ ਅਤੇ ਉਨ੍ਹਾਂ ਦੀ ਕਾਰ ਦੀ ਕਾਫੀ ਭੰਨ-ਤੋੜ ਵੀ ਕੀਤੀ ਗਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

This news is Edited By Iqbalkaur