ਭਾਜਪਾ ਵਿਧਾਇਕਾਂ ਨੇ ਕੇਜਰੀਵਾਲ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ, ਜਾਣੋ ਵਜ੍ਹਾ

Monday, Nov 08, 2021 - 05:25 PM (IST)

ਭਾਜਪਾ ਵਿਧਾਇਕਾਂ ਨੇ ਕੇਜਰੀਵਾਲ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ, ਜਾਣੋ ਵਜ੍ਹਾ

ਨਵੀਂ ਦਿੱਲੀ (ਭਾਸ਼ਾ)- ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਅਤੇ ਵਿਧਾਇਕਾਂ ਨੇ ਪੈਟਰੋਲ ਅਤੇ ਡੀਜ਼ਲ ’ਤੇ ਮੁੱਲ ਜੋੜ ਟੈਕਸ (ਵੈਟ) ਘਟਾਉਣ ਦੀ ਮੰਗ ਕਰਦੇ ਹੋਏ ਸੋਮਵਾਰ ਨੂੰ ਇੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਕੇਂਦਰ ਸਰਕਾਰ ਨੇ ਉਪਭੋਗਤਾਵਾਂ ਨੂੰ ਰਾਹਤ ਦੇਣ ਲਈ ਤਿੰਨ ਨਵੰਬਰ ਨੂੰ ਪੈਟਰੋਲ ’ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 10 ਰੁਪਏ ਪ੍ਰਤੀ ਲੀਟਰ ਉਤਪਾਦ ਫੀਸ ਘਟਾਉਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਛੱਤੀਸਗੜ੍ਹ : CRPF ਕੈਂਪ ’ਚ ਜਵਾਨ ਨੇ ਆਪਣੇ ਸਾਥੀਆਂ ’ਤੇ ਚਲਾਈਆਂ ਗੋਲੀਆਂ, ਚਾਰ ਸ਼ਹੀਦ

ਗੁਪਤਾ ਨੇ ਕਿਹਾ,‘‘ਅਸੀਂ ਪੈਟਰੋਲ ਅਤੇ ਡੀਜ਼ਲ ’ਤੇ ਵੈਟ ’ਚ ਕਟੌਤੀ ਦੀ ਮੰਗ ਕਰਦੇ ਹੋਏ ਇਕ ਮੰਗ ਪੱਤਰ ਸੌਂਪਣ ਇੱਥੇ ਆਏ ਹਾਂ ਪਰ ਸਾਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਚੋਣ ਪ੍ਰਚਾਰ ਮੁਹਿੰਮ ਲਈ ਹੋਰ ਸੂਬਿਆਂ ਦੇ ਦੌਰੇ ’ਤੇ ਹਨ। ਜੇਕਰ ਹੋਰ ਸੂਬੇ ਵੈਟ ਘਟਾ ਸਕਦੇ ਹਨ ਤਾਂ ਦਿੱਲੀ ਸਰਕਾਰ ਅਜਿਹਾ ਕਿਉਂ ਨਹੀਂ ਕਰ ਸਕਦੀ?’’ ਉਨ੍ਹਾਂ ਨੇ ਕੇਜਰੀਵਾਲ ’ਤੇ ‘ਵਿਸ਼ੁੱਧ ਰੂਪ ਨਾਲ ਸੱਤਾ ਦੀ ਰਾਜਨੀਤੀ ਕਰਨ ਅਤੇ ਦਿੱਲੀ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਨ ਦਾ ਦੋਸ਼ ਲਗਾਇਆ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ‘ਆਪ’ ਸਰਕਾਰ ਉਨ੍ਹਾਂ ਕਦਮਾਂ ’ਤੇ ਗੌਰ ਕਰ ਰਹੀ ਹੈ, ਜਿਨ੍ਹਾਂ ਤੋਂ ਉਹ ਪੈਟਰੋਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਤੋਂ ਲੋਕਾਂ ਨੂੰ ਵੱਧ ਰਾਹਤ ਪਹੁੰਚਾ ਸਕੇ।

ਇਹ ਵੀ ਪੜ੍ਹੋ : RTI ’ਚ ਖ਼ੁਲਾਸਾ, ਭਾਰਤ ’ਚ 33 ਲੱਖ ਤੋਂ ਵੱਧ ਬੱਚੇ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News